ਸਨਾਤਨ ਧਰਮ ਵਿੱਚ ਪੂਜਾ ਕਰਦੇ ਸਮੇਂ ਦੀਵਾ ਜਗਾਉਣ ਦਾ ਵਿਸ਼ੇਸ਼ ਮਹੱਤਵ ਹੈ। ਦੀਵੇ ਤੋਂ ਬਿਨਾਂ ਪੂਜਾ ਅਧੂਰੀ ਮੰਨੀ ਜਾਂਦੀ ਹੈ। ਹਿੰਦੂ ਧਰਮ ਵਿਚ ਇਸ ਨੂੰ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਦੀਵਾ ਜਗਾਉਣ ਨਾਲ ਘਰ ਦੀ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ। ਨਾਲ ਹੀ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ। ਮੰਦਰ 'ਚ ਦੀਵਾ ਹਮੇਸ਼ਾ ਪੱਛਮ ਦਿਸ਼ਾ 'ਚ ਰੱਖਣਾ ਚਾਹੀਦੈ। ਧਿਆਨ ਰਹੇ ਕਿ ਦੀਵੇ ਦਾ ਮੂੰਹ ਹਮੇਸ਼ਾ ਪੱਛਮ ਵੱਲ ਹੋਣਾ ਚਾਹੀਦਾ ਹੈ। ਗਲਤ ਦਿਸ਼ਾ 'ਚ ਦੀਵਾ ਜਗਾਉਣ ਨਾਲ ਪਰਿਵਾਰ ਦੇ ਮੈਂਬਰਾਂ ਤੇ ਬੁਰਾ ਪ੍ਰਭਾਵ ਪੈਂਦੈ। ਕਦੇ ਵੀ ਟੁੱਟੇ ਹੋਏ ਦੀਵੇ ਦੀ ਵਰਤੋਂ ਨਾ ਕਰੋ। ਤੁਹਾਨੂੰ ਵਿੱਤੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਤੁਲਸੀ ਦੇ ਪੌਦੇ ਨੂੰ ਦੇਵੀ ਲਕਸ਼ਮੀ ਨਾਲ ਜੋੜਿਆ ਜਾਂਦਾ ਹੈ ਤਾਂ ਇਸ ਦੇ ਨੇੜ੍ਹੇ ਦੀਵੇ ਜਗਾਓ। ਜੇਕਰ ਤੁਹਾਡੇ ਕੋਲ ਤੁਲਸੀ ਦਾ ਪੌਦਾ ਨਹੀਂ ਹੈ, ਤਾਂ ਇਸ ਨੂੰ ਆਪਣੀ ਰਸੋਈ 'ਚ ਜਗਾਓ। ਆਪਣੇ ਜੀਵਨ ਵਿੱਚ ਧਨ ਤੇ ਬਰਕਤ ਚਾਹੁੰਦੇ ਹੋ ਤਾਂ ਦੀਵੇ ਨੂੰ ਉੱਤਰ ਜਾਂ ਉੱਤਰ-ਪੂਰਬ ਵੱਲ ਰੱਖੋ।