ਟੀਮ ਇੰਡੀਆ ਦੀ ਹਾਰ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਟ੍ਰੋਲ ਕੀਤਾ ਜਾ ਰਿਹੈ। ਇਸ ਨੂੰ ਲੈ ਕੇ ਅਰਸ਼ਦੀਪ ਦੇ ਪਰਿਵਾਰਕ ਮੈਂਬਰ ਚਿੰਤਤ ਹਨ।

ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਕਈ ਵਾਰ ਚੰਗਾ ਪ੍ਰਦਰਸ਼ਨ ਕੀਤਾ ਪਰ ਉਹ ਸੁਪਰ ਫੋਰ ਦੇ ਮੈਚ ਵਿੱਚ ਕੋਈ ਕੈਚ ਨਹੀਂ ਲੈ ਸਕਿਆ।

ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਅਰਸ਼ਦੀਪ ਦਾ ਪੱਖ ਲੈਣ ਲਈ ਵਿਰਾਟ ਕੋਹਲੀ, ਸਾਬਕਾ ਖਿਡਾਰੀ ਹਰਭਨ ਸਿੰਘ, ਪੰਜਾਬੀ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਉਸ ਦੇ ਹੱਕ ਵਿੱਚ ਖੜ੍ਹੇ ਹੋ ਗਏ ਹਨ।

ਅਰਸ਼ਦੀਪ ਸਿੰਘ ਨੂੰ ਵਿਰਾਟ ਕੋਹਲੀ ਨੇ ਵੀ ਸਪੋਰਟ ਕੀਤਾ ਹੈ।

ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਅਰਸ਼ਦੀਪ ਦੇ ਸਮਰਥਨ 'ਚ ਟਵੀਟ ਕੀਤਾ। ਉਸ ਨੇ ਅਰਸ਼ਦੀਪ ਨੂੰ ਸੋਨਾ ਦੱਸਿਆ।

ਅਰਸ਼ਦੀਪ ਸਿੰਘ ਛੱਡਣ ਜਾਣ 'ਤੇ ਸਾਬਕਾ CM ਕੈਪਟਨ ਨੇਪੋਸਟ ਕੀਤੀ ਸ਼ੇਅਰ ਲਿਖਿਆ, 'ਅਰਸ਼ਦੀਪ ਸਿੰਘ ਨੂੰ ਸਿਰਫ਼ ਇੱਕ ਕੈਚ ਛੱਡਣ 'ਤੇ ਉਸਦਾ ਇੰਨਾ ਉਡਾਇਆ ਜਾ ਰਿਹੈ ਮਜ਼ਾਕ

ਜ਼ਿਕਰਯੋਗ ਹੈ ਕਿ ਪਾਕਿਸਤਾਨ ਤੋਂ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਸੁਪਰ ਫੋਰ ਦੇ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਹੈ। ਉਸ ਨੇ ਹੁਣ ਤੱਕ ਸਿਰਫ਼ ਇੱਕ ਮੈਚ ਖੇਡਿਆ ਹੈ ਅਤੇ ਉਸ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਮੈਚ ਦੇ 18ਵੇਂ ਓਵਰ ਵਿੱਚ ਅਰਸ਼ਦੀਪ ਸਿੰਘ ਨੇ ਇੱਕ ਸਧਾਰਨ ਕੈਚ ਛੱਡਿਆ ਸੀ।