ਪੰਜਾਬੀ ਅਦਾਕਾਰ ਤੇ ਕਾਮੇਡੀ ਕਿੰਗ ਬਿੰਨੂ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਲੋਕਾਂ ਨੂੰ ਆਪਣੇ ਹਸਾਉਣ ਦੇ ਹੁਨਰ ਤੇ ਕਾਮਿਕ ਟਾਈਮਿੰਗ ਲਈ ਮਸ਼ਹੂਰ ਹਨ
ਉਹ ਅੱਜ ਯਾਨਿ 29 ਅਗਸਤ ਨੂੰ ਆਪਣਾ 47ਵਾਂ ਜਨਮਦਿਨ ਮਨਾ ਰਹੇ ਹਨ। ਬਿੰਨੂ ਦਾ ਜਨਮ 29 ਅਗਸਤ 1975 ਨੂੰ ਧੂਰੀ `ਚ ਹੋਇਆ ਸੀ
ਸਭ ਜਾਣਦੇ ਹਨ ਕਿ ਬਿੰਨੂ ਢਿੱਲੋਂ ਪਾਲੀਵੁੱਡ ਦੇ ਲੈਜੇਂਡ ਕਲਾਕਾਰ ਹਨ। ਪਰ ਉਨ੍ਹਾਂ ਨੂੰ ਇਹ ਮੁਕਾਮ ਇੰਨੀਂ ਅਸਾਨੀ ਨਾਲ ਨਹੀਂ ਮਿਲਿਆ
ਉਨ੍ਹਾਂ ਨੇ ਇੱਥੇ ਤੱਕ ਪਹੁੰਚਣ ਲਈ ਬਹੁਤ ਸੰਘਰਸ਼ ਕੀਤਾ ਹੈ। ਆਓ ਤੁਹਾਨੂੰ ਦੱਸਦੇ ਹਾਂ ਢਿੱਲੋਂ ਦੇ ਸੰਘਰਸ਼ ਦੀ ਕਹਾਣੀ
ਬਿੰਨੂ ਢਿੱਲੋਂ ਨੇ ਆਪਣੀ ਪੜ੍ਹਾਈ ਧੂਰੀ ਦੇ ਸਰਕਾਰੀ ਸਕੂਲ `ਚ ਕੀਤੀ ਸੀ। ਇਸ ਤੋਂ ਉੱਚ ਸਿੱਖਿਆ ਹਾਸਲ ਕਰਨ ਲਈ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ `ਚ ਦਾਖਲਾ ਲਿਆ
ਇਸ ਦੌਰਾਨ 1998 ;ਚ ਉਨ੍ਹਾਂ ਨੇ ਬਤੌਰ ਕਲਾਕਾਰ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਸਮੇਂ ਬਿੰਨੂ ਦੀ ਕੋਈ ਪਛਾਣ ਨਹੀਂ ਸੀ
ਉਨ੍ਹਾਂ ਨੂੰ 2200 ਰੁਪਏ ਹੀ ਮਿਲਦੇ ਸੀ। ਉਹ ਇੰਨੀਂ ਘੱਟ ਕਮਾਈ ਤੋਂ ਸੰਤੁਸ਼ਟ ਨਹੀਂ ਸੀ।
ਢਿੱਲੋਂ ਦੇ ਹਾਲਾਤ ਠੀਕ ਨਹੀਂ ਸੀ। ਉਹ 3200 ਰੁਪਏ ਮਹੀਨੇ ਤੇ ਗੁਜ਼ਾਰਾ ਕਰ ਰਹੇ ਸੀ, ਜਿਸ ਵਿੱਚ 1300 ਮਹੀਨਾ ਤਾਂ ਮਕਾਨ ਦਾ ਕਿਰਾਇਆ ਹੀ ਦੇਣਾ ਪੈਂਦਾ ਸੀ।
ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਕਮੇਡੀਅਨ ਭਗਵੰਤ ਮਾਨ ਨਾਲ ਹੋਈ। ਮਾਨ ਨੇ ਉਨ੍ਹਾਂ ਨੂੰ ਆਪਣੇ ਪ੍ਰੋਗਰਾਮ `ਚ ਕੰਮ ਕਰਨ ਦੀ ਆਫ਼ਰ ਦਿਤੀ। ਉਨ੍ਹਾਂ ਨੇ ਇਸ ਆਫ਼ਰ ਨੂੰ ਸਵੀਕਾਰ ਕਰ ਲਿਆ
ਬਿੰਨੂ ਨੂੰ ਪਛਾਣ ਮਿਲੀ 2011 `ਚ ਫ਼ਿਲਮ ਜਿੰਨੇ ਮੇਰਾ ਦਿਲ ਲੁੱਟਿਆ ਤੋਂ। ਇਸ ਫ਼ਿਲਮ `ਚ ਉਨ੍ਹਾਂ ਦੇ ਕਿਰਦਾਰ ਨੂੰ ਖੂਬ ਪਿਆਰ ਮਿਲਿਆ