ਬਾਲੀਵੁੱਡ ਦੀ ਪ੍ਰਤਿਭਾਸ਼ਾਲੀ ਅਭਿਨੇਤਰੀ ਆਲੀਆ ਭੱਟ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ ਆਪਣੀ ਖੂਬਸੂਰਤੀ ਤੇ ਐਕਟਿੰਗ ਨਾਲ ਆਲੀਆ ਨੇ ਫਿਲਮੀ ਦੁਨੀਆ 'ਚ ਕਾਫੀ ਪਛਾਣ ਬਣਾਈ ਹੈ ਆਲੀਆ ਭੱਟ ਦਾ ਜਨਮ 15 ਮਾਰਚ 1993 ਨੂੰ ਹੋਇਆ ਸੀ ਤੇ ਉਸ ਨੂੰ ਬ੍ਰਿਟਿਸ਼ ਨਾਗਰਿਕਤਾ ਮਿਲੀ ਹੈ ਆਲੀਆ ਨੇ ਸਾਲ 2022 'ਚ ਰਣਬੀਰ ਕਪੂਰ ਨਾਲ ਵਿਆਹ ਕੀਤਾ ਸੀ ਤੇ ਉਨ੍ਹਾਂ ਦੀ ਇੱਕ ਬੇਟੀ ਹੈ ਸਾਰੇ ਜਾਣਦੇ ਹਨ ਕਿ ਆਲੀਆ ਨੇ 'ਸਟੂਡੈਂਟ ਆਫ ਦਿ ਈਅਰ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਪਰ ਆਲੀਆ ਨੇ ਬਚਪਨ ਤੋਂ ਹੀ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ ਸੀ ਜਦੋਂ ਉਹ 6 ਸਾਲ ਦੀ ਸੀ ਤਾਂ ਉਸ ਨੇ ਫਿਲਮ 'ਸੰਘਰਸ਼' 'ਚ ਕੰਮ ਕੀਤਾ ਸੀ ਆਲੀਆ 1999 'ਚ ਆਈ ਫਿਲਮ 'ਸੰਘਰਸ਼' 'ਚ ਪ੍ਰੀਤੀ ਜ਼ਿੰਟਾ ਤੇ ਅਕਸ਼ੇ ਕੁਮਾਰ ਦੇ ਨਾਲ ਨਜ਼ਰ ਆਈ ਸੀ ਮਹੇਸ਼ ਉਸ ਨੂੰ ਪਿਆਰ ਨਾਲ 'ਆਲੂ ਕਾਲੂ', 'ਆਲੂ ਭਾਲੂ', 'ਬਤਾਟਾ ਵਡਾ' ਆਦਿ ਨਾਵਾਂ ਨਾਲ ਪੁਕਾਰਦਾ ਹੈ ਕਰਨ ਜੌਹਰ ਦੀ 2019 ਦੀ ਫਿਲਮ 'ਕਲੰਕ' ਲਈ ਆਲੀਆ ਨੇ ਇੱਕ ਸਾਲ ਕਥਕ ਸਿੱਖੀ ਸੀ