ਰਣਬੀਰ ਕਪੂਰ ਉਨ੍ਹਾਂ ਹੀ ਡਾਊਨ ਟੂ ਅਰਥ ਤੇ ਕੂਲ ਸੁਭਾਅ ਦਾ ਹੈ। ਉਹ ਕਦੇ ਵੀ ਨਾ ਤਾਂ ਫੈਨਜ਼ ਨੂੰ ਨਿਰਾਸ਼ ਕਰਦਾ ਹੈ ਤੇ ਨਾ ਹੀ ਉਨ੍ਹਾਂ ਤੇ ਖਿਝਦਾ ਹੈ।



ਵਿੱਦਿਆ ਬਾਲਨ ਵੀ ਬਾਲੀਵੁੱਡ ਦੀਆਂ ਸਭ ਤੋਂ ਕੂਲ ਤੇ ਡਾਊਨ ਟੂ ਅਰਥ ਐਕਟਰਾਂ ਦੀ ਸੂਚੀ 'ਚ ਆਉਂਦੀ ਹੈ। ਉਹ ਫਿਲਮ ਦੇ ਸੈੱਟ 'ਤੇ ਛੋਟੇ ਤੋਂ ਵੱਡੇ ਅਹੁਦੇ ਦੇ ਵਿਅਕਤੀ ਨਾਲ ਇੱਕੋ ਤਰ੍ਹਾਂ ਪੇਸ਼ ਆਉਂਦੀ ਹੈ।



ਸੋਨੂੰ ਸੂਦ ਬਾਰੇ ਤਾਂ ਸਭ ਜਾਣਦੇ ਹੀ ਹਨ ਕਿ ਉਹ ਆਮ ਲੋਕਾਂ ਨਾਲ ਕਿੰਨਾ ਜ਼ਿਆਦਾ ਜੁੜੇ ਹੋਏ ਹਨ। ਕੋਰੋਨਾ ਕਾਲ 'ਚ ਸੋਨੂੰ ਸੂਦ ਨੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਣ 'ਚ ਮਦਦ ਕੀਤੀ ਸੀ।



ਸੁਸ਼ਮਿਤਾ ਸੇਨ ਨੂੰ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਰਿਪੋਰਟਾਂ ਮੁਤਾਬਕ ਉਹ ਗੱਲਬਾਤ ਕਰਨ ;ਚ ਬਹੁਤ ਹੀ ਕੂਲ, ਨਿਮਰ ਤੇ ਸਹਿਜ ਸੁਭਾਅ ਦੀ ਸ਼ਖਸ ਹੈ।



ਸ਼ਾਹਰੁਖ ਦੇ ਪੂਰੀ ਦੁਨੀਆ 'ਚ ਅਰਬਾਂ ਦੀ ਗਿਣਤੀ 'ਚ ਫੈਨਜ਼ ਹਨ। ਫਿਰ ਵੀ ਉਨ੍ਹਾਂ 'ਚ ਜ਼ਰਾ ਵੀ ਘਮੰਡ ਜਾਂ ਆਕੜ ਨਹੀਂ ਹੈ। ਉਹ ਆਪਣੇ ਫੈਨਜ਼ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦੇ।



ਕਿਆਰਾ ਅਡਵਾਨੀ ਦੀ ਗਿਣਤੀ ਵੀ ਬਾਲੀਵੁੱਡ ਦੀ ਸਭ ਤੋਂ ਨਿਮਰ ਸੁਭਾਅ ਦੀਆਂ ਅਭਿਨੇਤਰੀਆਂ 'ਚ ਹੁੰਦੀ ਹੈ। ਕਿਆਰਾ ਜਦੋਂ ਕਿਸੇ ਪੱਤਰਕਾਰ ਜਾਂ ਫੈਨ ਨੂੰ ਮਿਲਦੀ ਹੈ ਤਾਂ ਪਿਆਰ ਤੇ ਆਦਰ ਨਾਲ ਉਸ ਨੂੰ 'ਨਮਸਤੇ' ਕਹਿੰਦੀ ਹੈ।



ਅਕਸ਼ੇ ਕੁਮਾਰ ਜਿੰਨੇ ਵੱਡੇ ਸਟਾਰ ਹਨ, ਉਨ੍ਹਾਂ ਹੀ ਉਨ੍ਹਾਂ ਦਾ ਸੁਭਾਅ ਡਾਊਨ ਟੂ ਅਰਥ ਹੈ। ਉਹ ਆਪਣੇ ਹੰਬਲ ਨੇਚਰ (ਨਿਮਰ ਸੁਭਾਅ) ਤੇ ਅਨੁਸ਼ਾਸਿਤ ਜੀਵਨ ਸ਼ੈਲੀ ਲਈ ਜਾਣੇ ਜਾਂਦੇ ਹਨ।



ਸ਼ਰਧਾ ਕਪੂਰ ਬਾਲੀਵੁੱਡ ਦੀਆਂ ਸਭ ਤੋਂ ਨਿਮਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਕਦੇ ਵੀ ਆਪਣੇ ਫੈਨਜ਼ ਨੂੰ ਨਿਰਾਸ਼ ਜਾਂ ਨਾਰਾਜ਼ ਨਹੀਂ ਕਰਦੀ।



ਆਮਿਰ ਖਾਨ ਬਾਲੀਵੁੱਡ ਦੇ ਸਭ ਤੋਂ ਨਿਮਰ ਤੇ ਦਿਆਲੂ ਐਕਟਰਾਂ 'ਚੋਂ ਇੱਕ ਹਨ। ਉਹ ਸਾਦਗੀ ਪਸੰਦ ਇਨਸਾਨ ਹਨ, ਇਹ ਉਨ੍ਹਾਂ ਦੇ ਰਹਿਣ ਸਹਿਣ ਦੇ ਢੰਗ ;ਚ ਵੀ ਦਿਖਾਈ ਦਿੰਦਾ ਹੈ।



ਟਾਈਗਰ ਇਕ ਹੋਰ ਸਟਾਰਕਿਡ ਹੈ ਜੋ ਬਹੁਤ ਹੀ ਨਿਮਰ ਹੈ। ਇੰਨਾ ਹੀ ਨਹੀਂ, ਉਹ ਬਹੁਤ ਹੀ ਸੁਭਾਅ ਵਾਲਾ ਹੋਣ ਦੇ ਨਾਲ ਨਾਲ ਮੇਹਨਤੀ ਇਨਸਾਨ ਵੀ ਹੈ।