ਪਿਛਲੇ ਕਈ ਦਿਨਾਂ ਤੋਂ ਰੈਪਰ ਕਾਫੀ ਸੁਰਖੀਆਂ 'ਚ ਬਣਿਆ ਰਿਹਾ ਸੀ। ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋਇਆ ਸੀ।



ਇਸ ਤੋਂ ਥੋੜੇ ਹੀ ਸਮੇਂ ਬਾਅਦ ਉਸ ਨੇ ਵਾਪਸ ਇੰਡਸਟਰੀ 'ਚ ਕਮਬੈਕ ਕੀਤਾ। ਇਸ ਦੇ ਨਾਲ ਨਾਲ ਨਵੇਂ ਰਿਸ਼ਤੇ ਦਾ ਐਲਾਨ ਵੀ ਕਰ ਦਿੱਤਾ ਸੀ।



ਪਰ ਹੁਣ ਹਨੀ ਸਿੰਘ ਨੂੰ ਲੈਕੇ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ।



ਦਰਅਸਲ, ਯੋ ਯੋ ਹਨੀ ਸਿੰਘ ਨੇ ਆਪਣੀ ਗਰਲ ਫਰੈਂਡ ਟੀਨਾ ਥਡਾਨੀ ਨਾਲ ਬ੍ਰੇਕਅਪ ਕਰ ਲਿਆ ਹੈ।



ਇਸ ਦੀ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਅਪਲੋਡ ਕਰਕੇ ਦਿੱਤੀ ਹੈ।



ਇਹੀ ਨਹੀਂ ਹਨੀ ਸਿੰਘ ਨੇ ਸੋਸ਼ਲ ਮੀਡੀਆ ਤੋਂ ਟੀਨਾ ਨਾਲ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਡਿਲੀਟ ਕਰ ਦਿੱਤੀਆਂ ਹਨ।



ਇਹੀ ਨਹੀਂ ਟੀਨਾ ਤੇ ਹਨੀ ਦੋਵਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਵੀ ਕਰ ਦਿੱਤਾ ਹੈ।



ਕਾਬਿਲੇਗ਼ੌਰ ਹੈ ਕਿ ਬਾਲੀਵੁੱਡ ਅਤੇ ਪਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਯੋ ਯੋ ਹਨੀ ਸਿੰਘ ਉਹ ਨਾਂ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ।



ਉਨ੍ਹਾਂ ਨੇ ਆਪਣੇ ਰੈਪ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸ਼ਕਾਂ ਨੂੰ ਵੀ ਆਪਣਾ ਦੀਵਾਨਾ ਬਣਾਇਆ ਹੈ।



ਹਨੀ ਸਿੰਘ ਅੰਗਰੇਜ਼ੀ, ਪੰਜਾਬੀ ਮਿਕਸ ਅਤੇ ਰੈਪ ਦੇ ਨਾਲ ਹਿੰਦੀ ਗੀਤਾਂ ਵਿੱਚ ਵਿਲੱਖਣਤਾ ਦੀ ਛੋਹ ਪਾ ਕੇ ਯੋ-ਯੋ ਵਜੋਂ ਮਸ਼ਹੂਰ ਹੋ ਗਏ।