ਮਨਕੀਰਤ ਔਲਖ ਨਾਲ ਸਿਰਫ ਆਪਣੇ ਸੁਪਰਹਿੱਟ ਗਾਣਿਆਂ ਕਰਕੇ ਬਲਕਿ ਆਪਣੀ ਸ਼ਾਨਦਾਰ ਪਰਸਨੈਲਟੀ ਕਰਕੇ ਵੀ ਜਾਣਿਆ ਜਾਂਦਾ ਹੈ। ਉਹ ਅਕਸਰ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਹੁਣ ਮਨਕੀਰਤ ਔਲਖ ਦੀ ਤਾਜ਼ਾ ਸੋਸ਼ਲ ਮੀਡੀਆ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਮਨਕੀਰਤ ਔਲਖ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਸ ਨੇ ਆਪਣੇ ਘਰ ਦੀ ਝਲਕ ਦਿਖਾਈ ਹੈ। ਸੱਚਮੁੱਚ ਉਹ ਇੱਕ ਬੇਹੱਦ ਆਲੀਸ਼ਾਨ ਘਰ ਵਿੱਚ ਰਹਿੰਦਾ ਹੈ। ਦਰਅਸਲ, ਇਹ ਇੱਕ ਫਲੈਟ ਹੈ ਤੇ ਸੰਭਵ ਹੈ ਕਿ ਮਨਕੀਰਤ ਇਸ ਬਿਲਡਿੰਗ ਦੀ ਕਾਫੀ ਉੱਚੀ ਮੰਜ਼ਿਲ 'ਤੇ ਰਹਿੰਦਾ ਹੈ। ਇਸ ਦਾ ਪਤਾ ਉਸ ਦੀ ਵੀਡੀਓ ਦੇਖ ਕੇ ਚੱਲਦਾ ਹੈ। ਮਨਕੀਰਤ ਦੇ ਫਲੈਟ 'ਚੋਂ ਬਾਹਰ ਨਜ਼ਾਰਾ ਬੇਹੱਦ ਸ਼ਾਨਦਾਰ ਲੱਗਦਾ ਹੈ। ਅੱਗੇ ਉਸ ਦਾ ਡਰਾਇੰਗ ਰੂਮ ਆ ਜਾਂਦਾ ਹੈ, ਜਿੱਥੇ ਸ਼ਾਨਦਾਰ ਸੋਫੇ ਸਜੇ ਹੋਏ ਹਨ। ਇਹ ਸੋਫੇ ਉਸ ਦੇ ਘਰ ਨੂੰ ਸ਼ਾਹੀ ਲੁੱਕ ਦਿੰਦੇ ਹਨ। ਇਹੀ ਨਹੀਂ ਕਲਾਕਾਰ ਨੇ ਆਪਣੇ ਘਰ ਵਿੱਚ ਹੀ ਜਿੰਮ ਵੀ ਬਣਾਇਆ ਹੋਇਆ ਹੈ। ਉਸ ਦੇ ਘਰ ਦੇ ਲਿਵਿੰਗ ਏਰੀਆ 'ਚ ਵੱਡਾ ਸ਼ਾਨਦਾਰ ਸੋਫਾ ਤੇ ਨਾਲ ਹੀ ਡਾਈਨਿੰਗ ਟੇਬਲ ਸਜਿਆ ਹੋਇਆ ਹੈ। ਲਿਵਿੰਗ ਰੂਮ 'ਚ ਪਏ ਸੋਫੇ 'ਤੇ ਇੱਕ ਗੱਦੀ ਪਈ ਹੈ, ਜਿਸ 'ਤੇ ਮਨਕੀਰਤ ਲਿਖਿਆ ਹੋਇਆ ਹੈ। ਇਸ ਦੇ ਨਾਲ ਨਾਲ ਡਾਈਨਿੰਗ ਏਰੀਆ ਕੋਲ ਮਨਕੀਰਤ ਦੇ ਪੁੱਤਰ ਇਮਤਿਆਜ਼ ਸਿੰਘ ਔਲਖ ਦੀ ਤਸਵੀਰ ਵੀ ਲੱਗੀ ਨਜ਼ਰ ਆ ਰਹੀ ਹੈ। ਦੇਖੋ ਇਹ ਵੀਡੀਓ: