'ਅਨੁਪਮਾ' ਫੇਮ ਰੂਪਾਲੀ ਗਾਂਗੁਲੀ ਅੱਜ ਯਾਨੀ 5 ਅਪ੍ਰੈਲ 2023 ਨੂੰ ਆਪਣਾ 46ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਜਾਣੋ ਅਦਾਕਾਰਾ ਦੀ ਖਾਸ ਲਵ ਸਟੋਰੀ। 'ਅਨੁਪਮਾ' ਸ਼ੋਅ ਦੀ ਲੀਡ ਅਦਾਕਾਰਾ ਰੂਪਾਲੀ ਗਾਂਗੁਲੀ ਆਪਣੇ ਸ਼ੋਅ ਤੋਂ ਇਲਾਵਾ ਆਪਣੀ ਵੀਡੀਓਜ਼ ਕਰਕੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਰੂਪਾਲੀ ਗਾਂਗੁਲੀ ਅਤੇ ਉਸ ਦੇ ਪਤੀ ਅਸ਼ਵਿਨ ਕੇ ਵਰਮਾ ਦੀ ਪ੍ਰੇਮ ਕਹਾਣੀ ਬਹੁਤ ਦਿਲਚਸਪ ਹੈ। ਰੂਪਾਲੀ ਗਾਂਗੁਲੀ ਦੀ ਲਵ ਲਾਈਫ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। 12 ਸਾਲ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਫਿਰ ਦੋਵਾਂ ਨੇ ਤੁਰੰਤ ਵਿਆਹ ਕਰਵਾ ਲਿਆ ਸੀ। ਰੂਪਾਲੀ ਗਾਂਗੁਲੀ ਅਤੇ ਅਸ਼ਵਿਨ ਦੀ ਪਹਿਲੀ ਮੁਲਾਕਾਤ ਕੰਮ ਦੇ ਸਿਲਸਿਲੇ 'ਚ ਹੋਈ ਸੀ। ਅਸ਼ਵਿਨ ਇੱਕ ਐਡ ਕੰਪਨੀ ਚਲਾਉਂਦਾ ਸੀ। ਇੱਕ ਐਡ ਲਈ ਅਸ਼ਵਿਨ ਨੇ ਰੂਪਾਲੀ ਨੂੰ ਮਾਡਲ ਦੇ ਤੌਰ 'ਤੇ ਚੁਣਿਆ ਅਤੇ ਉਥੋਂ ਹੀ ਉਨ੍ਹਾਂ ਦੀ ਦੋਸਤੀ ਸ਼ੁਰੂ ਹੋ ਗਈ। ਅਸ਼ਵਿਨ ਨੇ ਰੂਪਾਲੀ ਗਾਂਗੁਲੀ ਲਈ ਆਪਣੀ ਅੰਤਰਰਾਸ਼ਟਰੀ ਨੌਕਰੀ ਵੀ ਛੱਡ ਦਿੱਤੀ ਸੀ। ਅਸ਼ਵਿਨ ਇੱਕ ਇੰਸ਼ੋਰੈਂਸ ਕੰਪਨੀ ਵਿੱਚ ਵੀਪੀ ਵਜੋਂ ਕੰਮ ਕਰ ਰਿਹਾ ਸੀ ਅਤੇ ਅਮਰੀਕਾ ਵਿੱਚ ਰਹਿ ਰਿਹਾ ਸੀ, ਪਰ ਨੌਕਰੀ ਛੱਡ ਕੇ ਰੂਪਾਲੀ ਲਈ ਭਾਰਤ ਵਿੱਚ ਸੈਟਲ ਹੋ ਗਿਆ। ਟੀਵੀ ਵਿੱਚ ਰੂਪਾਲੀ ਗਾਂਗੁਲੀ ਦੇ ਕਰੀਅਰ ਵਿੱਚ ਉਨ੍ਹਾਂ ਦੇ ਪਤੀ ਅਸ਼ਵਿਨ ਦਾ ਸਭ ਤੋਂ ਵੱਡਾ ਹੱਥ ਸੀ। ਰੂਪਾਲੀ ਨੇ ਖੁਦ ਖੁਲਾਸਾ ਕੀਤਾ ਸੀ ਕਿ ਅਸ਼ਵਿਨ ਨੇ ਹੀ ਉਸਨੂੰ ਟੀਵੀ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਸੀ। ਵਿਆਹ ਦੇ 2 ਸਾਲ ਬਾਅਦ, ਰੂਪਾਲੀ ਗਾਂਗੁਲੀ ਅਤੇ ਅਸ਼ਵਿਨ ਵਰਮਾ ਦੇ ਘਰ ਪੁੱਤਰ ਨੇ ਜਨਮ ਲਿਆ। ਬੇਟੇ ਦੇ ਜਨਮ ਤੋਂ ਬਾਅਦ ਅਦਾਕਾਰਾ ਟੀਵੀ ਤੋਂ ਦੂਰ ਹੋ ਗਈ ਸੀ। 2020 ਵਿੱਚ ਰੂਪਾਂਲੀ ਨੇ 'ਅਨੁਪਮਾ' ਨਾਲ ਛੋਟੇ ਪਰਦੇ 'ਤੇ ਵਾਪਸੀ ਕੀਤੀ।