ਹਾਲੀਵੁੱਡ ਸਟਾਰ ਅਦਾਕਾਰ ਰੌਬਰਟ ਡਾਊਨੀ ਜੂਨੀਅਰ ਅੱਜ ਆਪਣਾ 58ਵਾਂ ਜਨਮਦਿਨ ਮਨਾ ਰਹੇ ਹਨ। ਹਰ ਕੋਈ ਰੌਬਰਟ ਡਾਉਨੀ ਜੂਨੀਅਰ ਨੂੰ ਜਾਣਦਾ ਹੈ,



ਉਹ ਆਇਰਨ ਮੈਨ ਦੇ ਨਾਂ ਨਾਲ ਪੂਰੀ ਦੁਨੀਆ 'ਚ ਮਸ਼ਹੂਰ ਹਨ। ਇਹੀ ਨਹੀਂ ਭਾਰਤ 'ਚ ਵੀ ਰੌਬਰਟ ਡਾਊਨੀ ਜੂਨੀਅਰ ਦੀ ਕਾਫੀ ਜ਼ਿਆਦਾ ਦੀਵਾਨਗੀ ਹੈ।



ਉਨ੍ਹਾਂ ਦੀ ਫਿਲਮ ਆਇਰਨ ਮੈਨ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇੰਨਾ ਹੀ ਨਹੀਂ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਰਾਬਰਟ ਡਾਊਨੀ ਸੱਚਮੁੱਚ ਆਇਰਨ ਮੈਨ ਹੈ।



ਰਾਬਰਟ ਡਾਊਨੀ ਜੂਨੀਅਰ ਦੀ ਭਾਰਤ 'ਚ ਫੈਨ ਫਾਲੋਇੰਗ ਕਾਫੀ ਮਜ਼ਬੂਤ ​​ਹੈ। ਦੇਸ਼ ਦਾ ਹਰ ਬੱਚਾ ਉਸ ਨੂੰ ਜਾਣਦਾ ਹੈ। ਰੌਬਰਟ ਡਾਊਨੀ ਨੇ ਸ਼ੁਰੂਆਤ 'ਚ ਕਾਫੀ ਸੰਘਰਸ਼ ਕੀਤਾ ਹੈ।



ਰੌਬਰਟ ਡਾਉਨੀ ਨੇ ਅੱਜ ਜਿੱਥੇ ਉਹ ਹੈ, ਉਸ ਤੱਕ ਪਹੁੰਚਣ ਲਈ ਉਸ ਨੇ ਸਖ਼ਤ ਮਿਹਨਤ ਕੀਤੀ ਹੈ। ਅੱਜ ਅਸੀਂ ਤੁਹਾਨੂੰ ਰੌਬਰਟ ਡਾਊਨੀ ਦੀ ਜ਼ਿੰਦਗੀ ਨਾਲ ਜੁੜੀਆਂ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ



ਮੀਡੀਆ ਰਿਪੋਰਟਾਂ ਮੁਤਾਬਕ ਰੌਬਰਟ ਡਾਊਨੀ ਜੂਨੀਅਰ ਨੇ ਸਿਰਫ 5 ਸਾਲ ਦੀ ਉਮਰ 'ਚ ਡੈਬਿਊ ਕੀਤਾ ਸੀ।



ਰੌਬਰਟ ਡਾਊਨੀ ਜੂਨੀਅਰ ਦਾ ਸਫਲ ਕਰੀਅਰ ਸਿਰਫ ਨਸ਼ਿਆਂ ਨੇ ਬਰਬਾਦ ਕੀਤਾ ਸੀ। ਦਰਅਸਲ, 6 ਸਾਲ ਦੀ ਉਮਰ ਤੋਂ ਹੀ ਉਨ੍ਹਾਂ ਨੂੰ ਰੌਬਰਟ ਦੇ ਪਿਤਾ ਡਰੱਗਸ ਦੇ ਇੰਜੈਕਸ਼ਨ ਦਿੰਦੇ ਸੀ।



ਪਿਤਾ ਨੇ ਹੀ ਰੌਬਰਟ ਨੂੰ ਡਰੱਗ ਐਡਿਕਟ ਬਣਾਇਆ ਸੀ। ਇਹੀ ਨਹੀਂ 1996 'ਚ ਜਦੋਂ ਰੌਬਰਟ ਫਿਲਮਾਂ 'ਚ ਸਫਲਤਾ ਦੀਆਂ ਉਚਾਈਆਂ ਛੂਹ ਰਹੇ ਸੀ ਤਾਂ ਉਨ੍ਹਾਂ ਨੂੰ ਨਸ਼ਿਆਂ ਕਰਕੇ ਜੇਲ੍ਹ ਜਾਣਾ ਪਿਆ।



ਸਭ ਕੁੱਝ ਬਰਬਾਦ ਹੋਣ ਤੋਂ ਬਾਅਦ ਰੌਬਰਟ ਡਾਊਨੀ ਜੂਨੀਅਰ 'ਤੇ ਅਜਿਹਾ ਦੌਰ ਵੀ ਆਇਆ, ਜਦੋਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸੀ। ਪਤਨੀ ਵੀ ਛੱਡ ਗਈ ਸੀ।



ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਰੌਬਰਟ ਡਾਊਨੀ ਜੂਨੀਅਰ ਆਇਰਨ ਮੈਨ ਦੇ ਰੋਲ ਲਈ ਕਈ ਵਾਰ ਰਿਜੈਕਟ ਹੋਏ, ਪਰ ਡਾਇਰੈਕਟਰ ਨੂੰ ਯਕੀਨ ਸੀ ਕਿ ਰੌਬਰਟ ਹੀ ਆਇਰਨ ਮੈਨ ਦਾ ਕਿਰਦਾਰ ਸਹੀ ਤਰੀਕੇ ਨਾਲ ਨਿਭਾ ਸਕਦੇ ਹਨ।