ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਹ ਹਾਲ ਹੀ 'ਚ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੀ ਹੈ। ਨੀਰੂ ਦੀ ਫਿਲਮ 'ਕਲੀ ਜੋਟਾ' ਜ਼ਬਰਦਸਤ ਹਿੱਟ ਰਹੀ ਸੀ। ਇਸ ਫਿਲਮ ਨੂੰ ਦਰਸ਼ਕਾਂ ਦਾ ਖੂਬ ਪਿਆਰ ਤਾਂ ਮਿਿਲਿਆ ਹੀ ਸੀ, ਤੇ ਨਾਲ ਨਾਲ ਫਿਲਮ ਨੇ ਕਮਾਈ ਦੇ ਮਾਮਲੇ 'ਚ ਵੀ ਕਈ ਰਿਕਾਰਡ ਬਣਾਏ ਸੀ। ਹੁਣ ਨੀਰੂ ਦੀ ਇੱਕ ਹੋਰ ਫਿਲਮ 'ਚੱਲ ਜਿੰਦੀਏ' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਅਦਾਕਾਰਾ ਆਪਣੀ ਫਿਲਮ ਦੀ ਸਟਾਰ ਕਾਸਟ ਦੇ ਨਾਲ ਫਿਲਮ ਦਾ ਖੂਬ ਪ੍ਰਮੋਸ਼ਨ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ਇੱਕ ਨਿੱਜੀ ਟੀਵੀ ਚੈਨਲ 'ਤੇ ਇੰਟਰਵਿਊ ਲਈ ਪਹੁੰਚੀ ਸੀ। ਇੱਥੇ ਉਨ੍ਹਾਂ ਨੇ ਆਪਣਾ ਇੱਕ ਪੁਰਾਣਾ ਮਜ਼ੇਦਾਰ ਕਿੱਸਾ ਸਭ ਨਾਲ ਸਾਂਝਾ ਕੀਤਾ। ਨੀਰੂ ਨੇ ਦੱਸਿਆ ਕਿ ਇੱਕ ਵਾਰ ਗੋਰਿਆਂ ਦੀ ਪੁਲਿਸ ਨੇ ਉਨ੍ਹਾਂ ਦਾ ਚਾਲਾਨ ਕੱਟ ਦਿੱਤਾ ਸੀ। ਇਹੀ ਨਹੀਂ ਨੀਰੂ ਨੇ ਕਿਹਾ ਕਿ ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਪੰਜਾਬੀ ਅਦਾਕਾਰਾ ਹਾਂ, ਉਲਟਾ ਪੁਲਿਸ ਨੇ ਉਸ ਦਾ ਲਾਇਸੰਸ ਵੀ ਖੋਹ ਲਿਆ। ਇਸ ਗੱਲ 'ਤੇ ਨੀਰੂ ਬਾਜਵਾ ਕਾਫੀ ਜ਼ਿਆਦਾ ਭੜਕੀ ਸੀ। ਕਾਬਿਲੇਗ਼ੌਰ ਹੈ ਕਿ ਨੀਰੂ ਬਾਜਵਾ ਦੀ ਫਿਲਮ 'ਚੱਲ ਜਿੰਦੀਏ' 7 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਨੂੰ ਨੀਰੂ ਬਾਜਵਾ ਤੇ ਕੁਲਵਿੰਦਰ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਫਿਲਮ 'ਚ ਨੀਰੂ ਬਾਜਵਾ, ਕੁਲਵਿੰਦਰ ਬਿੱਲਾ, ਗੁਰਪ੍ਰੀਤ ਘੁੱਗੀ ਤੇ ਜੱਸ ਬਾਜਵਾ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।