ਸੋਨਮ ਬਾਜਵਾ ਨੇ ਸੋਸ਼ਲ ਮੀਡੀਆ 'ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਸੋਨਮ ਦੀ ਖੂਬਸੂਰਤੀ ਤੇ ਹੌਟ ਅੰਦਾਜ਼ ਦੇ ਕਾਇਲ ਹੋ ਗਏ ਹਨ। ਇਨ੍ਹਾਂ ਤਸਵੀਰਾਂ 'ਚ ਸੋਨਮ ਸਮੁੰਦਰ ਕਿਨਾਰੇ ਬੈਠੀ ਨਜ਼ਰ ਆ ਰਹੀ ਹੈ। ਉਸ ਨੇ ਗੋਲਡਨ ਰੰਗ ਦੀ ਸ਼ੌਰਟ ਡਰੈੱਸ ਪਹਿਨੀ ਹੋਈ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਜ਼ ਦੀਵਾਨੇ ਹੋ ਗਏ ਹਨ। ਪੰਜਾਬੀ ਫਿਲਮਾਂ 'ਚ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸੋਨਮ ਬਾਜਵਾ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਹਲਚਲ ਮਚਾ ਰਹੀ ਹੈ। ਦੱਸ ਦੇਈਏ ਕਿ ਸੋਨਮ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਇੰਡਸਟਰੀ ਤੱਕ ਕਾਫੀ ਮਸ਼ਹੂਰ ਹੈ। ਅਦਾਕਾਰਾ ਆਪਣੀ ਖੂਬਸੂਰਤੀ ਕਾਰਨ ਵੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਅਭਿਨੇਤਰੀ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੇ ਬੋਲਡ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ। ਸੋਨਮ ਬਾਜਵਾ ਜਦੋਂ ਵੀ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਹੈ ਤਾਂ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ 'ਤੇ ਖੂਬ ਲਾਈਕ ਅਤੇ ਕਮੈਂਟ ਕਰਦੇ ਹਨ।