ਦਿਲਜੀਤ ਦੋਸਾਂਝ ਨੂੰ ਲੈਕੇ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ, ਕੋਚੇਲਾ ਨੇ ਆਪਣੇ ਇੰਸਟਾਗ੍ਰਾਮ ਪੇਜ ਤੋਂ ਦਿਲਜੀਤ ਦੋਸਾਂਝ ਨੂੰ ਫਾਲੋ ਕੀਤਾ ਹੈ। ਦਿਲਜੀਤ ਦੇ ਨਾਲ ਨਾਲ ਇਹ ਭਾਰਤ ਲਈ ਵੀ ਵੱਡੀ ਪ੍ਰਾਪਤੀ ਹੈ, ਕਿਉਂਕਿ ਦਿਲਜੀਤ ਦੋਸਾਂਝ ਪਹਿਲੇ ਭਾਰਤੀ ਕਲਾਕਾਰ ਹਨ, ਜਿਨ੍ਹਾਂ ਨੂੰ ਕੋਚੇਲਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਫਾਲੋ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਦਿਲਜੀਤ ਦੋਸਾਂਝ ਦੇ ਫੈਨ ਪੇਜ 'ਤੇ ਦਿੱਤੀ ਗਈ ਹੈ। ਕਾਬਿਲੇਗ਼ੌਰ ਹੈ ਕਿ ਕੋਚੇਲਾ 2023 14-16 ਅਪ੍ਰੈਲ ਤੇ 21-23 ਅਪ੍ਰੈਲ ਤੱਕ ਹੋਵੇਗਾ। ਦਿਲਜੀਤ ਦੋਸਾਂਝ ਪਹਿਲੇ ਪੰਜਾਬੀ ਕਲਾਕਾਰ ਹਨ, ਜਿਨ੍ਹਾਂ ਨੂੰ ਕੋਚੇਲਾ 'ਚ ਪਰਫਾਰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਦਿਲਜੀਤ ਦੋਸਾਂਝ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕਲਾਕਾਰ ਨੇ ਹਾਲ ਹੀ 'ਚ 'ਚਮਕੀਲਾ' ਦੀ ਬਾਇਓਪਿਕ ਦੀ ਸ਼ੂਟਿੰਗ ਪੂਰੀ ਕੀਤੀ ਹੈ । ਇਸ ਫਿਲਮ 'ਚ ਦਿਲਜੀਤ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾ ਰਹੇ ਹਨ । ਜਦਕਿ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਚਮਕੀਲੇ ਦੀ ਦੂਜੀ ਪਤਨੀ ਅਮਰਜੋਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।