ਸ਼ਾਹਰੁਖ ਖਾਨ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ।



'ਪਠਾਨ' ਫਿਲਮ ਨਾਲ ਉਨ੍ਹਾਂ ਨੇ ਬਾਲੀਵੁੱਡ 'ਚ ਸ਼ਾਨਦਾਰ ਕਮਬੈਕ ਕੀਤਾ ਹੈ।



ਇਸ ਦੇ ਨਾਲ ਹੀ ਸ਼ਾਹਰੁਖ ਸਿਰਫ ਬਾਲੀਵੁੱਡ ਦੇ ਹੀ ਨਹੀਂ, ਸਗੋਂ ਪੂਰੀ ਦੁਨੀਆ ਦੇ ਬਾਦਸ਼ਾਹ ਬਣ ਗਏ ਹਨ।



ਇਸ ਦਰਮਿਆਨ ਸ਼ਾਹਰੁਖ ਦੇ ਨਾਂ ਇੱਕ ਹੋਰ ਵੱਡੀ ਪ੍ਰਾਪਤੀ ਜੁੜ ਗਈ ਹੈ। ਸ਼ਾਹਰੁਖ ਖਾਨ ਟਾਈਮ 100 ਦੀ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ।



ਇੰਨਾ ਹੀ ਨਹੀਂ ਉਨ੍ਹਾਂ ਨੇ ਫੁੱਟਬਾਲ ਖਿਡਾਰੀ ਲਿਓਨਲ ਮੇਸੀ, ਪ੍ਰਿੰਸ ਹੈਰੀ, ਮੇਗਨ ਮਾਰਕਲ ਵਰਗੇ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ।



ਸ਼ਾਹਰੁਖ ਖਾਨ ਨੂੰ ਇਹ ਪ੍ਰਤੀਸ਼ਤ ਵੋਟ ਮਿਲੇ ਹਨ ਟਾਈਮ ਮੈਗਜ਼ੀਨ ਨੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਸ਼ਾਹਰੁਖ ਖਾਨ ਸਭ ਤੋਂ ਉੱਪਰ ਹਨ।



ਇਹ ਸੂਚੀ ਪਾਠਕਾਂ ਵੱਲੋਂ ਪਾਈਆਂ ਵੋਟਾਂ ਦੇ ਆਧਾਰ 'ਤੇ ਤਿਆਰ ਕੀਤੀ ਗਈ ਹੈ। ਕਿੰਗ ਖਾਨ 'ਟਾਈਮ 100' ਲਿਸਟ 'ਚ ਟਾਪ 'ਤੇ ਹਨ।



ਅਮਰੀਕੀ ਮੈਗਜ਼ੀਨ ਦੇ ਅਨੁਸਾਰ, ਇਸ ਸਾਲ 1.2 ਮਿਲੀਅਨ ਯਾਨੀ 12 ਲੱਖ ਨੇ ਵੋਟਿੰਗ ਕੀਤੀ ਹੈ, ਜਿਸ ਵਿੱਚ ਸ਼ਾਹਰੁਖ ਖਾਨ ਨੂੰ ਸਭ ਤੋਂ ਵੱਧ 4 ਪ੍ਰਤੀਸ਼ਤ ਵੋਟ ਮਿਲੇ ਹਨ।



ਇਸ ਸੂਚੀ ਵਿਚ ਦੂਜੇ ਨੰਬਰ 'ਤੇ ਇਕ ਈਰਾਨੀ ਔਰਤ ਮਹਸਾ ਅਮੀਨੀ ਹੈ, ਜਿਸ ਨੇ ਆਪਣੇ ਦੇਸ਼ ਵਿਚ ਇਸਲਾਮਿਕ ਕੱਟੜਵਾਦ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਸੀ।



1.9 ਫੀਸਦੀ ਵੋਟਾਂ ਨਾਲ ਤੀਜੇ ਨੰਬਰ 'ਤੇ ਪ੍ਰਿੰਸ ਹੈਰੀ ਤੇ ਚੌਥੇ ਨੰਬਰ 'ਤੇ ਪ੍ਰਿੰਸ ਹੈਰੀ ਦੀ ਪਤਨੀ ਮੇਗਨ ਮਾਰਕਲ ਹਨ। 5ਵੇਂ ਨੰਬਰ 'ਤੇ ਖਿਡਾਰੀ ਲਿਓਨੇਲ ਮੇਸੀ ਹਨ, ਜਿਨ੍ਹਾਂ ਨੂੰ 1.8 ਫੀਸਦੀ ਵੋਟਾਂ ਮਿਲੀਆਂ ਹਨ।