ਅਕਸਰ ਦੇਖਿਆ ਜਾਂਦਾ ਹੈ ਕਿ ਫੈਨਜ਼ ਦਾ ਪਿਆਰ ਕਦੇ-ਕਦੇ ਸਿਤਾਰਿਆਂ ਲਈ ਮੁਸ਼ਕਿਲ ਹੋ ਜਾਂਦਾ ਹੈ। ਕੁਝ ਅਜਿਹਾ ਹੀ ਪੁਰਾਣੇ ਜ਼ਮਾਨੇ ਦੀ ਅਦਾਕਾਰਾ ਆਸ਼ਾ ਪਾਰੇਖ ਨਾਲ ਹੋਇਆ। ਅਸਲ 'ਚ 70 ਅਤੇ 80 ਦੇ ਦਹਾਕੇ 'ਚ ਆਸ਼ਾ ਪਾਰੇਖ ਹਿੰਦੀ ਸਿਨੇਮਾ 'ਤੇ ਰਾਜ ਕਰਦੀ ਸੀ। ਉਸ ਦੀ ਵਧੀਆ ਅਦਾਕਾਰੀ ਅਤੇ ਖੂਬਸੂਰਤੀ ਦਾ ਹਰ ਕੋਈ ਕਾਇਲ ਸੀ। ਅਜਿਹੇ ਵਿੱਚ ਅਦਾਕਾਰਾ ਨੂੰ ਮਿਲਣ ਲਈ ਇੱਕ ਫੈਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਨ। ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਨੇ ਇਕ ਇੰਟਰਵਿਊ ਦੌਰਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਸੀ ਕਿ ਇੱਕ ਵਾਰ ਇੱਕ ਪ੍ਰਸ਼ੰਸਕ ਦੀ ਹਰਕਤ ਕਾਰਨ ਉਹ ਇੰਨੀ ਡਰ ਗਈ ਸੀ ਕਿ ਉਨ੍ਹਾਂ ਨੂੰ ਕਾਰ ਵਿੱਚ ਲੁਕਣਾ ਪਿਆ ਸੀ। ਦਰਅਸਲ ਉਹ ਚੀਨੀ ਪ੍ਰਸ਼ੰਸਕ ਸੀ ਜਿਸ ਨੇ ਅਦਾਕਾਰਾ ਨਾਲ ਵਿਆਹ ਕਰਵਾਉਣ ਲਈ ਉਸ ਦੇ ਘਰ ਦੇ ਬਾਹਰ ਧਰਨਾ ਦਿੱਤਾ ਸੀ। ਅਜਿਹੇ 'ਚ ਜਦੋਂ ਉਨ੍ਹਾਂ ਦੇ ਗੁਆਂਢੀਆਂ ਨੇ ਫੈਨ ਨੂੰ ਉੱਥੋਂ ਜਾਣ ਲਈ ਕਿਹਾ ਤਾਂ ਉਸ ਨੇ ਚਾਕੂ ਦਿਖਾ ਕੇ ਸਾਰਿਆਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ। ਇਸ ਪੂਰੀ ਘਟਨਾ ਤੋਂ ਬਾਅਦ ਅਦਾਕਾਰਾ ਨੇ ਫੈਨ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕਰਵਾ ਦਿੱਤਾ। ਉਹ ਕਹਿੰਦਾ ਸੀ ਕਿ ਉਹ ਆਸ਼ਾ ਪਾਰੇਖ ਨਾਲ ਵਿਆਹ ਕਰਨਾ ਚਾਹੁੰਦਾ ਸੀ। ਦੱਸ ਦੇਈਏ ਕਿ ਆਸ਼ਾ ਪਾਰੇਖ ਨੇ ਆਪਣੇ ਕਰੀਅਰ 'ਚ ਕਈ ਯਾਦਗਾਰ ਫਿਲਮਾਂ ਦਿੱਤੀਆਂ ਹਨ। ਜਿਸ 'ਚ 'ਤੀਸਰੀ ਮੰਜ਼ਿਲ', 'ਲਵ ਇਨ ਟੋਕੀਓ', 'ਆਏ ਦਿਨ ਬਹਾਰ ਕੇ', 'ਦੋ ਬਦਨ', 'ਆਨ ਮਿਲੋ ਸਜਨਾ' ਅਤੇ 'ਨਯਾ ਰਾਸਤਾ' ਸ਼ਾਮਲ ਹਨ।