Hina Khan: ਕੈਂਸਰ ਤੋਂ ਪੀੜਤ ਹਿਨਾ ਖਾਨ ਆਪਣੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹੈ। ਬ੍ਰੈਸਟ ਕੈਂਸਰ ਨੇ ਹਿਨਾ ਦੀ ਹਾਲਤ ਅਜਿਹੀ ਬਣਾ ਦਿੱਤੀ ਹੈ ਕਿ ਉਹ ਆਪਣੀ ਜ਼ਿੰਦਗੀ 'ਚ ਅੱਗੇ ਨਹੀਂ ਵਧ ਸਕੀ।
ABP Sanjha

Hina Khan: ਕੈਂਸਰ ਤੋਂ ਪੀੜਤ ਹਿਨਾ ਖਾਨ ਆਪਣੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਹੈ। ਬ੍ਰੈਸਟ ਕੈਂਸਰ ਨੇ ਹਿਨਾ ਦੀ ਹਾਲਤ ਅਜਿਹੀ ਬਣਾ ਦਿੱਤੀ ਹੈ ਕਿ ਉਹ ਆਪਣੀ ਜ਼ਿੰਦਗੀ 'ਚ ਅੱਗੇ ਨਹੀਂ ਵਧ ਸਕੀ।

ਦਿਨ ਰਾਤ ਉਹ ਆਪਣੀ ਬੀਮਾਰੀ ਨੂੰ ਲੈ ਕੇ ਚਿੰਤਤ ਰਹਿੰਦੀ ਹੈ। ਹਿਨਾ ਨੂੰ ਇਸ ਸਾਲ ਕਾਫੀ ਦੁੱਖ ਝੱਲਣਾ ਪਿਆ ਹੈ ਅਤੇ ਹੁਣ ਉਸ ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣਾ ਦਰਦ ਸਾਂਝਾ ਕੀਤਾ ਹੈ। ਹਿਨਾ ਹੁਣ ਭਾਵੁਕ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਹਾਲ ਹੀ 'ਚ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਬੂ ਧਾਬੀ ਤੋਂ ਤਸਵੀਰਾਂ ਸ਼ੇਅਰ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ABP Sanjha

ਦੱਸ ਦੇਈਏ ਕਿ ਹਾਲ ਹੀ 'ਚ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਬੂ ਧਾਬੀ ਤੋਂ ਤਸਵੀਰਾਂ ਸ਼ੇਅਰ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਵਿਦੇਸ਼ਾਂ 'ਚ ਛੁੱਟੀਆਂ ਬਿਤਾਉਂਦੇ ਸਮੇਂ ਵੀ ਹਿਨਾ ਦੇ ਦਿਲ-ਦਿਮਾਗ 'ਚ ਇਕ ਹੀ ਖਿਆਲ ਸੀ ਅਤੇ ਉਹ ਸੀ ਕੈਂਸਰ। ਰੇਤ 'ਤੇ ਗੁੱਡ ਹੈਲਥ ਲਿਖ ਕੇ ਅਦਾਕਾਰਾ ਨੇ ਆਪਣੀ ਇੱਛਾ ਜ਼ਾਹਰ ਕੀਤੀ ਸੀ ਕਿ ਹੁਣ ਉਹ ਥੱਕ ਗਈ ਹੈ ਅਤੇ ਸਿਰਫ ਚੰਗੀ ਸਿਹਤ ਦੀ ਕਾਮਨਾ ਕਰਦੀ ਹੈ।

ਉਸ ਦੀ ਬੇਵਸੀ ਨੂੰ ਦੇਖ ਕੇ ਪ੍ਰਸ਼ੰਸਕ ਵੀ ਨਿਰਾਸ਼ ਹੋ ਗਏ। ਇਸ ਦੌਰਾਨ ਹੁਣ ਹਿਨਾ ਦੀਆਂ ਕੁਝ ਹੋਰ ਪੋਸਟਾਂ ਸਾਹਮਣੇ ਆਈਆਂ ਹਨ, ਜੋ ਉਸ ਦੀ ਦਿਲ ਦਹਿਲਾਉਣ ਵਾਲੀ ਹਾਲਤ ਬਿਆਨ ਕਰ ਰਹੀਆਂ ਹਨ।

ABP Sanjha

ਹੁਣ ਹਿਨਾ ਖਾਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ 2 ਪੋਸਟਾਂ ਸ਼ੇਅਰ ਕੀਤੀਆਂ ਹਨ। ਹਿਨਾ ਖਾਨ ਨੇ ਖੁਲਾਸਾ ਕੀਤਾ ਹੈ ਕਿ ਇਹ ਸਾਲ ਉਨ੍ਹਾਂ ਲਈ ਕਿਵੇਂ ਰਿਹਾ?

ABP Sanjha

ਅਭਿਨੇਤਰੀ ਨੇ ਇਕ ਨੋਟ ਸ਼ੇਅਰ ਕੀਤਾ, ਜਿਸ 'ਚ ਲਿਖਿਆ ਹੈ- 'ਇਹ ਮੇਰਾ ਸਭ ਤੋਂ ਵਧੀਆ ਸਾਲ ਨਹੀਂ ਸੀ ਪਰ ਮੈਂ ਇਸ ਤੋਂ ਬਹੁਤ ਕੁਝ ਸਿੱਖਿਆ ਹੈ।

ABP Sanjha

ਦੱਸ ਦੇਈਏ ਕਿ ਇਹ ਸਾਲ ਹਿਨਾ ਲਈ ਖਰਾਬ ਰਿਹਾ ਕਿਉਂਕਿ ਇਸ ਸਾਲ ਉਸ ਨੂੰ ਤੀਜੇ ਪੜਾਅ 'ਚ ਬ੍ਰੈਸਟ ਕੈਂਸਰ ਹੋਣ ਦੀ ਜਾਣਕਾਰੀ ਮਿਲੀ ਸੀ। ਇਸ ਦੌਰਾਨ ਅਦਾਕਾਰਾ ਨੂੰ ਕਾਫੀ ਸਰੀਰਕ ਅਤੇ ਮਾਨਸਿਕ ਤਣਾਅ 'ਚੋਂ ਗੁਜ਼ਰਨਾ ਪਿਆ।

ABP Sanjha

ਉਸ ਨੂੰ ਆਪਣੇ ਵਾਲ ਗੁਆਉਣੇ ਪਏ ਅਤੇ ਦਰਦ ਮਹਿਸੂਸ ਕਰਨਾ ਪਿਆ ਜੋ ਹਰ ਲੜਕੀ ਲਈ ਇੱਕ ਬੁਰਾ ਅਤੇ ਡਰਾਉਣਾ ਸੁਪਨਾ ਹੈ। ਹਿਨਾ ਨੇ ਆਪਣੀ ਮਾਂ ਨੂੰ ਟੁੱਟਦੇ ਦੇਖਿਆ ਅਤੇ ਉਸ ਨੂੰ ਭਿਆਨਕ ਦਰਦ ਸਹਿਣਾ ਪਿਆ।

ABP Sanjha

ਦੱਸ ਦੇਈਏ ਕਿ ਇਸ ਤੋਂ ਬਾਅਦ ਹਿਨਾ ਖਾਨ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਕੁਝ ਸਕਾਰਾਤਮਕਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਲਈ ਹਿੰਮਤ ਪੈਦਾ ਕਰ ਰਹੀ ਹਾਂ।