Salman Khan House Attack: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ਦੇ ਬਾਹਰ ਐਤਵਾਰ (14 ਅਪ੍ਰੈਲ) ਸਵੇਰੇ ਹਮਲਾਵਰਾਂ ਨੇ ਗੋਲੀਬਾਰੀ ਕੀਤੀ।



ਇਸ ਹਮਲੇ ਤੋਂ ਬਾਅਦ ਹਮਲਾਵਰ ਫਰਾਰ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਇਕ ਹੀ ਸਵਾਲ ਉੱਠ ਰਿਹਾ ਹੈ ਕਿ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਕਰਨ ਦਾ ਕਾਰਨ ਕੀ ਹੋ ਸਕਦਾ ਹੈ?



ਸੂਤਰਾਂ ਤੋਂ ਮਾਮਲੇ ਸਬੰਧੀ ਕੁਝ ਅਹਿਮ ਜਾਣਕਾਰੀਆਂ ਪ੍ਰਾਪਤ ਹੋਈਆਂ ਹਨ। ਏਜੰਸੀਆਂ ਨਾਲ ਜੁੜੇ ਸੂਤਰਾਂ ਮੁਤਾਬਕ ਸਲਮਾਨ ਦੇ ਘਰ ਗੋਲੀਬਾਰੀ ਦੇ ਦੋ ਸਭ ਤੋਂ ਵੱਡੇ ਕਾਰਨ ਹੋ ਸਕਦੇ ਹਨ।



ਸਭ ਤੋਂ ਪਹਿਲਾਂ ਸਲਮਾਨ ਨੂੰ ਇਹ ਅਹਿਸਾਸ ਕਰਵਾਉਣਾ ਹੈ ਕਿ ਉਹ ਲਾਰੇਂਸ ਬਿਸ਼ਨੋਈ ਗੈਂਗ ਦੀ ਪਹੁੰਚ ਤੋਂ ਦੂਰ ਨਹੀਂ ਹੈ। ਦੂਜੀ ਅਤੇ ਸਭ ਤੋਂ ਵੱਡੀ ਵਜ੍ਹਾ ਮੁੰਬਈ ਦੇ ਅਮੀਰਾਂ ਤੋਂ ਭਾਰੀ ਜਬਰੀ ਵਸੂਲ ਕਰਨਾ ਵੀ ਹੋ ਸਕਦਾ ਹੈ।



ਸੁਰੱਖਿਆ ਏਜੰਸੀਆਂ ਦੇ ਸੂਤਰਾਂ ਦੀ ਮੰਨੀਏ ਤਾਂ ਇਹੀ ਕਾਰਨ ਹੈ ਕਿ ਸਲਮਾਨ ਖਾਨ ਦੇ ਘਰ ਗੋਲੀਬਾਰੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪਾਈ ਗਈ



ਇਕਬਾਲੀਆ ਬਿਆਨ ਦੀ ਫੇਸਬੁੱਕ ਪੋਸਟ 'ਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦਾ ਨਾਂ ਵੀ ਲਿਖਿਆ ਗਿਆ ਸੀ। ਸੁਰੱਖਿਆ ਏਜੰਸੀਆਂ ਨੂੰ ਲੱਗਦਾ ਹੈ ਕਿ ਦਾਊਦ ਦਾ ਨਾਂ ਲਿਖਣ ਪਿੱਛੇ



ਸਭ ਤੋਂ ਵੱਡਾ ਕਾਰਨ ਇਹ ਦਰਸਾਉਣਾ ਹੈ ਕਿ ਹੁਣ ਮੁੰਬਈ 'ਚ ਦਾਊਦ ਦਾ ਕੋਈ ਰੁਤਬਾ ਨਹੀਂ ਹੈ। ਸੁਪਰਸਟਾਰ ਸਲਮਾਨ ਦੇ ਘਰ ਗੋਲੀਬਾਰੀ ਤੋਂ ਬਾਅਦ ਲਾਰੇਂਸ ਬਿਸ਼ਨੋਈ ਗੈਂਗ ਮੁੰਬਈ ਨੂੰ ਫਿਰੌਤੀ ਦਾ ਵੱਡਾ ਬਾਜ਼ਾਰ ਮੰਨ ਰਿਹਾ ਹੈ।



ਪੁਲਿਸ ਦਾ ਇਹ ਵੀ ਮੰਨਣਾ ਹੈ ਕਿ ਇੰਨਾ ਵੱਡਾ ਜੁਰਮ ਕਰਨ ਤੋਂ ਬਾਅਦ ਕਬੂਲ ਕਰਨ ਦਾ ਕਾਰਨ ਮੁਲਜ਼ਮਾਂ ਦਾ ਵਿਦੇਸ਼ ਬੈਠੇ ਹੋਣਾ ਹੈ।



ਕਿਉਂਕਿ ਇਹ ਗੈਂਗਸਟਰ ਜਾਣਦੇ ਹਨ ਕਿ ਕਾਨੂੰਨ ਦੀ ਲੰਮੀ ਬਾਂਹ ਉਨ੍ਹਾਂ ਤੱਕ ਆਸਾਨੀ ਨਾਲ ਨਹੀਂ ਪਹੁੰਚ ਸਕਦੀ ਅਤੇ ਉਹ ਅਕਸਰ ਛੋਟੇ-ਮੋਟੇ ਅਪਰਾਧਾਂ ਵਿੱਚ ਸ਼ਾਮਲ ਲੜਕਿਆਂ ਨੂੰ



ਆਪਣੇ ਗੈਂਗ ਵਿੱਚ ਭਰਤੀ ਕਰ ਲੈਂਦੇ ਹਨ ਅਤੇ ਆਪਣੇ ਦੁਸ਼ਮਣਾਂ ਨੂੰ ਮਾਰ ਦਿੰਦੇ ਹਨ। ਵਾਰਦਾਤ ਨੂੰ ਅੰਜਾਮ ਦੇਣ ਦੇ ਲਾਲਚ ਵਿੱਚ ਸ਼ੂਟਰਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ



ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਿਦੇਸ਼ ਵੀ ਬੁਲਾ ਲਿਆ ਜਾਵੇਗਾ ਅਤੇ ਸਿਰਫ਼ ਇਸੇ ਲਾਲਚ ਕਾਰਨ ਅੱਜ ਦੇ ਨੌਜਵਾਨ ਕੋਈ ਵੀ ਵੱਡੀ ਵਾਰਦਾਤ ਕਰਨ ਤੋਂ ਗੁਰੇਜ਼ ਨਹੀਂ ਕਰਦੇ।