Sonu Sood: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨ੍ਹੀਂ ਦਿਨੀਂ ਵਿਵਾਦਿਤ ਮੁੱਦਿਆਂ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਅਦਾਕਾਰ ਸੋਨੂੰ ਸੂਦ ਦਾ ਕਹਿਣਾ ਹੈ ਕਿ ਉਹ ਕੱਟੜ ਮੁਸਲਮਾਨ ਦੁਆਰਾ ਥੁੱਕ ਕੇ ਬਣਾਈ ਰੋਟੀ ਖਾ ਸਕਦੇ ਹਨ।



ਕਿਉਂਕਿ ਭਗਵਾਨ ਰਾਮ ਨੇ ਵੀ ਸ਼ਬਰੀ ਦੇ ਝੂਠੇ ਬੇਰ ਖਾਧੇ ਸੀ। ਸੋਨੂੰ ਸੂਦ ਦੀ ਇਹ ਸੋਸ਼ਲ ਮੀਡੀਆ ਪੋਸਟ 20 ਜੁਲਾਈ ਨੂੰ ਵਾਇਰਲ ਹੋਈ ਸੀ।



ਕਿਉਂਕਿ ਕਾਂਵੜ ਯਾਤਰਾ ਅਤੇ ਕਾਂਵੜੀਆਂ ਦੀ ਸ਼ੁੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਤਰ ਪ੍ਰਦੇਸ਼ ਪੁਲਿਸ ਪ੍ਰਸ਼ਾਸਨ ਨੇ ਸਾਰੇ ਦੁਕਾਨਦਾਰਾਂ ਨੂੰ ਬੋਰਡ 'ਤੇ ਆਪਣੇ ਨਾਮ ਲਿਖਣ ਦੇ ਆਦੇਸ਼ ਦਿੱਤੇ ਹਨ।



ਖੱਬੇਪੱਖੀਆਂ ਅਤੇ ਕੱਟੜਪੰਥੀ ਇਸਲਾਮੀਆਂ ਨੂੰ ਇਸ ਨਾਲ ਸਮੱਸਿਆ ਸੀ। ਜਿਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਉੱਪਰ ਸੋਨੂੰ ਸੂਦ ਨੇ ਇਸ ਤਰੀਕੇ ਨਾਲ ਆਪਣੀ ਪ੍ਰਤੀਕਿਰਿਆ ਦਿੱਤੀ।



ਦੱਸ ਦੇਈਏ ਕਿ ਇਸ ਮੁੱਦੇ ਬਾਰੇ ਇੱਕ ਯੂਜ਼ਰ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ ਵਿੱਚ ਸ਼ਖਸ਼ ਨੇ ਆਪਣੇ ਗਾਹਕਾਂ ਲਈ ਰੋਟੀਆਂ ਬਣਾ ਰਿਹਾ ਹੁੰਦਾ ਹੈ। ਇਸ ਦੌਰਾਨ ਆਟੇ 'ਤੇ ਥੁੱਕਣ ਦੀ ਫੁਟੇਜ ਵੀ ਸ਼ਾਮਲ ਸੀ।



ਇਹ ਵੀਡੀਓ ਉੱਤਰ ਪ੍ਰਦੇਸ਼ ਅਤੇ ਹਰਿਦੁਆਰ ਦੇ ਅਧਿਕਾਰੀਆਂ ਵੱਲੋਂ ਕਾਂਵੜ ਯਾਤਰਾ ਰੂਟ 'ਤੇ ਸਥਿਤ ਖਾਣ-ਪੀਣ ਵਾਲੀਆਂ ਦੁਕਾਨਾਂ ਨੂੰ ਉਨ੍ਹਾਂ ਦੇ ਮਾਲਕਾਂ ਦੇ ਨਾਮ ਪ੍ਰਦਰਸ਼ਿਤ ਕਰਨ ਲਈ ਆਦੇਸ਼ ਦੇਣ 'ਤੇ ਸੋਨੂੰ ਦੀ ਪ੍ਰਤੀਕਿਰਿਆ ਦੇ ਰੂਪ ਵਿੱਚ ਸਾਹਮਣੇ ਆਇਆ ਹੈ।



ਹਾਲਾਂਕਿ ਹੁਣ ਸੋਨੂੰ ਨੂੰ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਸੋਸ਼ਲ ਮੀਡੀਆ ਯੂਜ਼ਰਸ ਨੂੰ ਇਹ ਪਸੰਦ ਨਹੀਂ ਆਇਆ।



ਇੱਕ ਯੂਜ਼ਰ ਨੇ ਲਿਖਿਆ, ਇੰਨਾ ਬਚਾਓ, ਤੁਸੀਂ ਗਲਤ ਨੂੰ ਸਹੀ ਸਬੂਤ ਦੇਣ ਵਿੱਚ ਰੁੱਝੇ ਹੋਏ ਹੋ। ਕਿਸੇ ਚੀਜ਼ ਦਾ ਬਚਾਅ ਕਰਨ ਲਈ ਇੰਨਾ ਨੀਵਾਂ ਨਾ ਝੁਕੋ ਕਿ ਤੁਸੀ ਗਲਤ ਨਜ਼ਰ ਆਉਣ ਲੱਗੋ।)



ਇਕ ਹੋਰ ਨੇ ਲਿਖਿਆ ਹੈ, ਮਾਤਾ ਸ਼ਬਰੀ ਭਗਵਾਨ ਰਾਮ ਦੀ ਭਗਤ ਸੀ ਅਤੇ ਉਨ੍ਹਾਂ ਨੇ ਖਾਸ ਕਰ ਬੇਰ ਅਪਵਿੱਤਰ ਨਹੀਂ ਕੀਤੇ ਸੀ। ਉਨ੍ਹਾਂ ਮਾਸੂਮੀਅਤ 'ਚ ਇਹ ਜਾਣਨ ਲਈ ਚੱਖਿਆ ਕਿ ਉਹ ਮਿੱਠੇ ਸਨ ਜਾਂ ਨਹੀਂ, ਉਨ੍ਹਾਂ ਨੂੰ ਭਗਵਾਨ ਰਾਮ ਨੂੰ ਦੇ ਰਹੇ ਸਨ।



ਵੀਡੀਓ 'ਚ ਦਿਖਾਇਆ ਗਿਆ ਵਿਅਕਤੀ ਨਾ ਤਾਂ ਆਪਣੇ ਗਾਹਕਾਂ ਨੂੰ ਪਿਆਰ ਕਰਦਾ ਹੈ ਅਤੇ ਨਾ ਹੀ ਉਹ ਰੋਟੀਆਂ 'ਤੇ ਥੁੱਕ ਕੇ ਜਾਂਚ ਕਰ ਰਿਹਾ ਹੈ ਕਿ ਇਹ ਠੀਕ ਤਰ੍ਹਾਂ ਪਕਾਈ ਗਈ ਹੈ ਜਾਂ ਨਹੀਂ।



ਉਸ ਦੀ ਇਸ ਕਾਰਵਾਈ ਦਾ ਕਾਰਨ ਦੂਜੇ ਧਰਮਾਂ ਪ੍ਰਤੀ ਨਫ਼ਰਤ ਹੈ ਅਤੇ ਤੁਸੀਂ ਅਜਿਹੇ ਵਿਅਕਤੀ ਦੇ ਕੰਮਾਂ ਦੀ ਤੁਲਨਾ ਮਾਤਾ ਸ਼ਬਰੀ ਨਾਲ ਕਰ ਰਹੇ ਹੋ? ਤੁਸੀਂ ਬਹੁਤ ਬੇਵਕੂਫ ਵਿਅਕਤੀ ਹੋ।