Govinda- Sunita Divorce Rumours: ਬਾਲੀਵੁੱਡ ਸਟਾਰ ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਵਿਚਾਲੇ ਤਲਾਕ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।



ਇਸ ਦੌਰਾਨ, ਗੋਵਿੰਦਾ ਦੇ ਵਕੀਲ ਨੇ ਕਿਹਾ ਹੈ ਕਿ ਸੁਨੀਤਾ ਨੇ ਛੇ ਮਹੀਨੇ ਪਹਿਲਾਂ ਗੋਵਿੰਦਾ ਨੂੰ ਤਲਾਕ ਦਾ ਨੋਟਿਸ ਭੇਜਿਆ ਸੀ, ਪਰ ਹੁਣ ਜੋੜੇ ਨੇ ਆਪਣੇ ਮਤਭੇਦ ਸੁਲਝਾ ਲਏ ਹਨ। ਹਾਲਾਂਕਿ, ਗੋਵਿੰਦਾ ਅਤੇ ਸੁਨੀਤਾ ਇਕੱਠੇ ਨਹੀਂ ਰਹਿੰਦੇ ਸਗੋਂ ਵੱਖ-ਵੱਖ ਘਰਾਂ ਵਿੱਚ ਰਹਿੰਦੇ ਹਨ।



ਇਸ ਦੇ ਨਾਲ ਹੀ, ਹੁਣ ਸੋਸ਼ਲ ਮੀਡੀਆ 'ਤੇ ਸੁਨੀਤਾ ਆਹੂਜਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਗੋਵਿੰਦਾ ਤੋਂ ਵੱਖ ਰਹਿਣ ਦਾ ਕਾਰਨ ਦੱਸਦੀ ਦਿਖਾਈ ਦੇ ਰਹੀ ਹੈ।



ਦਰਅਸਲ, ਹਿੰਦੀ ਰਸ਼ ਨਾਲ ਇੱਕ ਇੰਟਰਵਿਊ ਵਿੱਚ, ਸੁਨੀਤਾ ਨੇ ਖੁਲਾਸਾ ਕੀਤਾ ਸੀ ਕਿ ਉਹ ਅਤੇ ਗੋਵਿੰਦਾ ਵੱਖ-ਵੱਖ ਘਰਾਂ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਪਿਛਲੇ 12 ਸਾਲਾਂ ਤੋਂ ਆਪਣਾ ਜਨਮਦਿਨ ਇਕੱਲੇ ਮਨਾਉਣ ਦਾ ਵੀ ਜ਼ਿਕਰ ਕੀਤਾ।



ਹੁਣ ਵਾਇਰਲ ਵੀਡੀਓ ਵਿੱਚ, ਸੁਨੀਤਾ ਗੋਵਿੰਦਾ ਤੋਂ ਦੂਰ ਰਹਿਣ ਦਾ ਅਸਲ ਕਾਰਨ ਦੱਸਦੀ ਦਿਖਾਈ ਦੇ ਰਹੀ ਹੈ। ਕਲਿੱਪ ਵਿੱਚ, ਸੁਨੀਤਾ ਕਹਿੰਦੀ ਹੈ, ਵੱਖ-ਵੱਖ ਰਹਿੰਦੇ ਹਾਂ ਮਤਲਬ ਜਦੋਂ ਉਨ੍ਹਾਂ ਨੇ ਰਾਜਨੀਤੀ ਵਿੱਚ ਸ਼ਾਮਲ ਹੋਣਾ ਸੀ, ਉਦੋਂ ਮੇਰੀ ਧੀ ਜਵਾਨ ਹੋ ਰਹੀ ਸੀ...



ਤਾਂ ਸਾਰੇ ਵਰਕਰ ਘਰ ਆਉਂਦੇ ਸਨ। ਹੁਣ ਜਵਾਨ ਧੀ ਹੈ, ਅਸੀਂ ਹਾਂ, ਅਸੀ ਘਰ ਵਿੱਚ ਸ਼ਾਰਟਸ ਪਾ ਕੇ ਘੁੰਮਦੇ ਹਾਂ, ਇਸ ਲਈ ਅਸੀਂ ਸਾਹਮਣੇ ਇੱਕ ਦਫ਼ਤਰ ਲੈ ਲਿਆ ਸੀ। ਮੈਨੂੰ ਅਤੇ ਗੋਵਿੰਦਾ ਨੂੰ ਇਸ ਦੁਨੀਆਂ ਵਿੱਚ ਕੋਈ ਵੱਖ ਕਰ ਕਰ ਦਵੇ, ਕੋਈ ਮਾਈ ਦਾ ਲਾਲ ਤਾਂ ਸਾਹਮਣੇ ਆ ਜਾਏ।



ਦੱਸ ਦੇਈਏ ਕਿ ਗੋਵਿੰਦਾ ਨੇ ਮਾਰਚ 1987 ਵਿੱਚ ਸੁਨੀਤਾ ਨਾਲ ਵਿਆਹ ਕੀਤਾ ਸੀ। ਇਸ ਜੋੜੇ ਨੇ 1988 ਵਿੱਚ ਆਪਣੀ ਧੀ ਟੀਨਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਇੱਕ ਪੁੱਤਰ ਯਸ਼ਵਰਧਨ ਵੀ ਹੈ।



ਸੁਨੀਤਾ ਅਕਸਰ ਗੋਵਿੰਦਾ ਅਤੇ ਆਪਣੇ ਬੱਚਿਆਂ ਨਾਲ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲਾਂਕਿ, ਇਸ ਹਫ਼ਤੇ ਦੇ ਸ਼ੁਰੂ ਵਿੱਚ, ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ...



ਗੋਵਿੰਦਾ ਅਤੇ ਸੁਨੀਤਾ ਆਹੂਜਾ ਨੇ ਲਗਾਤਾਰ ਮਤਭੇਦਾਂ ਅਤੇ ਵੱਖੋ-ਵੱਖਰੀ ਜੀਵਨ ਸ਼ੈਲੀ ਦੇ ਕਾਰਨ ਵੱਖ ਹੋਣ ਦਾ ਫੈਸਲਾ ਕੀਤਾ ਹੈ।



ਇਹ ਵੀ ਕਿਹਾ ਗਿਆ ਸੀ ਕਿ ਗੋਵਿੰਦਾ ਦੀ 30 ਸਾਲਾ ਮਰਾਠੀ ਅਦਾਕਾਰਾ ਨਾਲ ਵਧਦੀ ਨੇੜਤਾ ਉਨ੍ਹਾਂ ਦੀ ਪਤਨੀ ਤੋਂ ਕਥਿਤ ਤੌਰ 'ਤੇ ਵੱਖ ਹੋਣ ਦਾ ਕਾਰਨ ਹੈ। ਹਾਲਾਂਕਿ, ਉਨ੍ਹਾਂ ਦੀ ਟੀਮ ਨੇ ਸਾਰੀਆਂ ਅਟਕਲਾਂ ਤੋਂ ਇਨਕਾਰ ਕੀਤਾ ਹੈ।