ਰਸ਼ਮੀ ਦੇਸਾਈ ਨੇ ਹਾਲ ਹੀ 'ਚ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਨਵੀਂਆਂ ਫੋਟੋਆਂ ਵਿੱਚ ਰਸ਼ਮੀ ਦੇਸਾਈ ਬੌਸੀ ਲੁੱਕ ਵਿੱਚ ਨਜ਼ਰ ਆ ਰਹੀ ਹੈ ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਪਿੰਕ ਕਲਰ ਦਾ ਪੈਂਟ-ਸੂਟ ਪਾਇਆ ਹੋਇਆ ਹੈ ਰਸ਼ਮੀ ਦੇਸਾਈ ਦੇ ਸਟਾਈਲਿਸ਼ ਬੌਸੀ ਸਟਾਈਲ ਨੇ ਪ੍ਰਸ਼ੰਸਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਰਸ਼ਮੀ ਦੇਸਾਈ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਰਸ਼ਮੀ ਦੇਸਾਈ ਨੇ ਸਾਲ 2006 'ਚ 'ਰਾਵਣ' ਨਾਲ ਟੀਵੀ ਇੰਡਸਟਰੀ 'ਚ ਡੈਬਿਊ ਕੀਤਾ ਸੀ। ਕਲਰਜ਼ ਸ਼ੋਅ 'ਉਤਰਨ' 'ਚ ਰਸ਼ਮੀ ਨੂੰ ਘਰ-ਘਰ ਮਿਲੀ ਪਛਾਣ, ਰਸ਼ਮੀ ਨੇ ਤਾਪਸੀ ਦੇ ਕਿਰਦਾਰ 'ਚ ਖੂਬ ਤਾਰੀਫਾਂ ਖੱਟੀਆਂ ਰਸ਼ਮੀ ਦੇਸਾਈ ਨੇ ਨਾਗਿਨ, ਸ਼ਕਤੀ ਅਸਤਿਤਵ ਕੀ, ਪਰੀ ਹੂੰ ਮੈਂ, ਦਿਲ ਸੇ ਦਿਲ ਤਕ ਵਰਗੇ ਕਈ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਰਸ਼ਮੀ ਦੇਸਾਈ ਕਈ ਵਾਰ ਰਿਐਲਿਟੀ ਸ਼ੋਅ ਬਿੱਗ ਬੌਸ ਦਾ ਹਿੱਸਾ ਵੀ ਰਹਿ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਰਸ਼ਮੀ ਦੇਸਾਈ ਦੀ ਕਾਫੀ ਫੈਨ ਫਾਲੋਇੰਗ ਹੈ।