Budget 2025: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮਦਨ ਕਰ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ 12 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ ਲੱਗੇਗਾ।



ਭਾਰਤ ਵਿੱਚ ਆਮਦਨ ਕਰ ਦੀਆਂ ਦਰਾਂ ਸਮੇਂ ਦੇ ਨਾਲ ਆਰਥਿਕ ਵਿਕਾਸ ਅਤੇ ਆਬਾਦੀ ਦੀਆਂ ਜ਼ਰੂਰਤਾਂ ਦੇ ਆਧਾਰ 'ਤੇ ਬਦਲਦੀਆਂ ਰਹੀਆਂ ਹਨ।



ਇਨ੍ਹਾਂ ਦਰਾਂ ਵਿੱਚ ਵਾਧਾ ਜਾਂ ਕਮੀ ਸਿੱਧੇ ਤੌਰ 'ਤੇ ਆਮ ਜਨਤਾ ਨੂੰ ਪ੍ਰਭਾਵਿਤ ਕਰਦੀ ਹੈ, ਇਸ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਟੈਕਸ ਪ੍ਰਣਾਲੀ ਸਾਰੇ ਵਰਗਾਂ ਲਈ ਨਿਰਪੱਖ ਹੋਵੇ।



ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਮੱਧ ਵਰਗ ਲਈ ਇੱਕ ਵੱਡਾ ਐਲਾਨ ਕੀਤਾ। ਹੁਣ 12 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗੇਗਾ। ਇਹ ਹੇਠ ਲਿਖੇ ਅਨੁਸਾਰ ਹੈ...



1) 0-4 ਲੱਖ ਰੁਪਏ ਤੱਕ ਕੋਈ ਟੈਕਸ ਨਹੀਂ



2) 4-8 ਲੱਖ ਰੁਪਏ ਤੱਕ 5% ਟੈਕਸ



3) 8-12 ਲੱਖ ਰੁਪਏ ਤੱਕ 10% ਟੈਕਸ



4) 12-16 ਲੱਖ ਰੁਪਏ ਤੱਕ 15% ਟੈਕਸ।



5) 16-20 ਲੱਖ ਰੁਪਏ ਤੱਕ 20% ਟੈਕਸ