ਦੇਸ਼ ਦੀ ਪ੍ਰਮੁੱਖ ਦੁੱਧ ਵੇਚਣ ਵਾਲੀ ਕੰਪਨੀ ਅਮੂਲ ਨੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ।



ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ।



ਇਸ ਕਰਕੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਪ੍ਰਭਾਵਿਤ ਹੋਵੇਗੀ।



ਪਿਛਲੀ ਵਾਰ ਜੀਸੀਐਮਐਮਐਫ ਨੇ ਫਰਵਰੀ 2023 ਵਿੱਚ ਦੁੱਧ ਦੀ ਕੀਮਤ ਵਿੱਚ ਵਾਧਾ ਕੀਤਾ ਸੀ।



2 ਰੁਪਏ ਪ੍ਰਤੀ ਲੀਟਰ ਦਾ ਵਾਧਾ ਐਮਆਰਪੀ ਵਿੱਚ 3-4 ਪ੍ਰਤੀਸ਼ਤ ਵਾਧੇ ਦੇ ਬਰਾਬਰ ਹੈ'



ਜੀਸੀਐਮਐਮਐਫ ਦੇ ਐਮਡੀ ਜੈਯਨ ਮਹਿਤਾ ਨੇ ਦੱਸਿਆ



ਕਿ 3 ਜੂਨ ਤੋਂ ਅਮੂਲ ਦੁੱਧ ਦੀਆਂ ਸਾਰੀਆਂ ਕਿਸਮਾਂ ਦੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ



ਦਰਅਸਲ, GCMMF 'ਅਮੂਲ' ਬ੍ਰਾਂਡ ਦੇ ਤਹਿਤ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਮਾਰਕੀਟਿੰਗ ਕਰਦਾ ਹੈ



ਪਿਛਲੀ ਵਾਰ ਜੀਸੀਐਮਐਮਐਫ ਨੇ ਫਰਵਰੀ 2023 ਵਿੱਚ ਦੁੱਧ ਦੀ ਕੀਮਤ ਵਿੱਚ ਵਾਧਾ ਕੀਤਾ ਸੀ।



500 ਮਿਲੀਲੀਟਰ ਅਮੂਲ ਗੋਲਡ ਦੁੱਧ 33 ਰੁਪਏ ਅਤੇ 500 ਮਿਲੀਲੀਟਰ ਅਮੂਲ ਸ਼ਕਤੀ 30 ਰੁਪਏ ਹੋ ਗਿਆ