ਅਨੰਤ ਅੰਬਾਨੀ ਦਾ ਰਾਧਿਕਾ ਮਰਚੈਂਟ ਨਾਲ ਵਿਆਹ ਇਸ ਸਾਲ ਹੋਣ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਜ਼ੋਰਾਂ 'ਤੇ ਚੱਲ ਰਹੀਆਂ ਹਨ।



ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।



ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਤੋਂ ਪਹਿਲਾਂ ਦੇ ਤਿਉਹਾਰ ਦੀ ਸ਼ੁਰੂਆਤ ਇਸ ਹਫ਼ਤੇ ਲਗਨ ਲਖਵਾਨੂ ਸਮਾਰੋਹ ਨਾਲ ਹੋਈ।



ਲਗਨ ਲਖਵਾਨੁ ਸਮਾਰੋਹ 16 ਫਰਵਰੀ ਨੂੰ ਜਾਮਨਗਰ, ਗੁਜਰਾਤ ਵਿੱਚ ਹੋਇਆ। ਜਾਮਨਗਰ ਅੰਬਾਨੀ ਪਰਿਵਾਰ ਦਾ ਜੱਦੀ ਸਥਾਨ ਹੈ। ਵਿਆਹ ਦੇ ਸੱਦੇ ਭੇਜਣ ਦੀ ਸ਼ੁਰੂਆਤ ਲਗਨ ਲਖਵਾਨੁ ਦੀ ਰਸਮ ਨਾਲ ਹੁੰਦੀ ਹੈ।



ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਦਸੰਬਰ 2022 ਵਿੱਚ ਮੰਗਣੀ ਹੋਈ ਸੀ। ਦੋਵਾਂ ਦੀ ਮੰਗਣੀ ਦੀ ਰਸਮ ਰਾਜਸਥਾਨ ਦੇ ਨਾਥਦੁਆਰਾ ਸਥਿਤ ਸ਼੍ਰੀਨਾਥਜੀ ਮੰਦਰ 'ਚ ਆਯੋਜਿਤ ਕੀਤੀ ਗਈ ਸੀ।



ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਦਾ ਇਸ ਸਾਲ ਵਿਆਹ ਹੋਣ ਜਾ ਰਿਹਾ ਹੈ।



ਇਸ ਤੋਂ ਪਹਿਲਾਂ 1 ਮਾਰਚ ਤੋਂ 3 ਮਾਰਚ ਤੱਕ ਜਾਮਨਗਰ 'ਚ ਪ੍ਰੀ-ਵੈਡਿੰਗ ਫੰਕਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ।



ਅਨੰਤ ਅੰਬਾਨੀ ਦਾ ਜਨਮ 10 ਅਪ੍ਰੈਲ 1995 ਨੂੰ ਹੋਇਆ ਸੀ। ਜੀਓ ਇੰਸਟੀਚਿਊਟ ਦੀ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਉਸ ਨੇ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਤੋਂ ਬੈਚਲਰ ਦੀ ਪੜ੍ਹਾਈ ਕੀਤੀ ਹੈ।



ਫਿਲਹਾਲ ਉਹ ਰਿਲਾਇੰਸ ਗਰੁੱਪ ਦੀਆਂ ਕਈ ਕੰਪਨੀਆਂ ਦੇ ਬੋਰਡ ਦਾ ਹਿੱਸਾ ਹੈ।



ਉਸ ਨੂੰ ਪਹਿਲੀ ਵਾਰ ਮਾਰਚ 2020 ਵਿੱਚ ਜੀਓ ਪਲੇਟਫਾਰਮ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਸ਼ਾਮਲ ਕੀਤਾ ਗਿਆ ਸੀ।



ਵਰਤਮਾਨ ਵਿੱਚ, ਅਨੰਤ ਅੰਬਾਨੀ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ, ਰਿਲਾਇੰਸ ਨਿਊ ਐਨਰਜੀ ਲਿਮਿਟੇਡ ਤੇ



ਰਿਲਾਇੰਸ ਨਿਊ ਸੋਲਰ ਐਨਰਜੀ ਲਿਮਿਟੇਡ ਵਰਗੀਆਂ ਕੰਪਨੀਆਂ ਤੋਂ ਇਲਾਵਾ ਰਿਲਾਇੰਸ ਫਾਊਂਡੇਸ਼ਨ ਦੇ ਬੋਰਡ ਦਾ ਇੱਕ ਹਿੱਸਾ ਵੀ ਹਨ।



ਅਨੰਤ ਅੰਬਾਨੀ ਮੁੱਖ ਤੌਰ 'ਤੇ ਰਿਲਾਇੰਸ ਇੰਡਸਟਰੀਜ਼ ਦੇ ਊਰਜਾ ਕਾਰੋਬਾਰ ਲਈ ਜ਼ਿੰਮੇਵਾਰ ਹਨ। ਉਨ੍ਹਾਂ ਦੀ ਅਗਵਾਈ 'ਚ ਕੰਪਨੀ ਨੇ 2035 ਤੱਕ ਸ਼ੁੱਧ ਕਾਰਬਨ ਜ਼ੀਰੋ ਬਣਨ ਦਾ ਟੀਚਾ ਰੱਖਿਆ ਹੈ।