ਭੰਗ ਦਾ ਨਸ਼ਾ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਭੰਗ ਪੀਣ ਨਾਲ ਬੰਦਾ ਆਪਣੇ ਦਿਮਾਗ ਤੋਂ ਕੰਟਰੋਲ ਗਵਾ ਬਹਿੰਦਾ ਹੈ।



ਅਕਸਰ ਹੀ ਲੋਕ ਆਪਣੀਆਂ ਸੀਮਾਵਾਂ ਨੂੰ ਭੁੱਲ ਜਾਂਦੇ ਹਨ ਤੇ ਲੋੜ ਤੋਂ ਵੱਧ ਭੰਗ ਪੀ ਲੈਂਦੇ ਹਨ।



ਭੰਗ ਪੀਂਦੇ ਸਮੇਂ ਤੁਹਾਨੂੰ ਇਹ ਮਹਿਸੂਸ ਨਹੀਂ ਹੁੰਦਾ, ਪਰ ਜਦੋਂ ਨਸ਼ੇ ਦਾ ਪ੍ਰਭਾਵ ਵਧ ਜਾਂਦਾ ਹੈ ਤਾਂ ਤੁਸੀਂ ਬੇਹੱਦ ਪ੍ਰੇਸ਼ਾਨੀ ਮਹਿਸੂਸ ਕਰਨ ਲੱਗਦੇ ਹੋ। ਕਈ ਵਾਰ ਵੇਖਿਆ ਹੋਏਗਾ ਕਿ ਜ਼ਿਆਦਾ ਭੰਗ ਪੀਣ ਨਾਲ ਬੰਦਾ ਅਜੀਬ ਹਰਕਤਾਂ ਕਰਨ ਲੱਗਦਾ ਹੈ।



ਲੋਕ ਅਸਕਰ ਦੋਸਤਾਂ ਨਾਲ ਮਸਤੀ ਕਰਦੇ ਸਮੇਂ ਲੋੜ ਤੋਂ ਜ਼ਿਆਦਾ ਭੰਗ ਦਾ ਸੇਵਨ ਕਰ ਲੈਂਦੇ ਹਨ। ਇਸ ਤੋਂ ਬਾਅਦ ਨਸ਼ਾ ਰੰਗ 'ਚ ਭੰਗ ਪਾਉਣ ਦਾ ਕੰਮ ਕਰਦਾ ਹੈ। ਇਸ ਲਈ ਤੁਹਾਨੂੰ ਅਜਿਹਾ ਹੋਣ 'ਤੇ ਸਾਵਧਾਨ ਰਹਿਣ ਦੀ ਵਧੇਰੇ ਲੋੜ ਹੁੰਦੀ ਹੈ।



ਬਹੁਤ ਘੱਟ ਲੋਕ ਜਾਣਦੇ ਹਨ ਕਿ ਅਮਰੂਦ ਨਾਲ ਭੰਗ ਦਾ ਨਸ਼ਾ ਦੂਰ ਹੁੰਦਾ ਹੈ।



ਆਚਾਰੀਆ ਬਾਲਕ੍ਰਿਸ਼ਨ ਦੱਸਦੇ ਹਨ ਕਿ ਜੇਕਰ ਕੋਈ ਭੰਗ ਦਾ ਜ਼ਿਆਦਾ ਨਸ਼ਾ ਕਰਦਾ ਹੈ ਤਾਂ ਉਸ ਨੂੰ ਅਮਰੂਦ ਦੇ ਪੱਤਿਆਂ ਦਾ ਰਸ ਪਿਲਾਓ। ਇਸ ਨਾਲ ਭੰਗ ਦਾ ਨਸ਼ਾ ਦੂਰ ਹੁੰਦਾ ਹੈ। ਅਮਰੂਦ ਦੇ ਪੱਤੇ ਨਾ ਮਿਲਣ 'ਤੇ ਅਮਰੂਦ ਹੀ ਜ਼ਿਆਦਾ ਖੁਆਓ, ਇਸ ਨਾਲ ਵੀ ਨਸ਼ਾ ਘੱਟ ਜਾਂਦਾ ਹੈ।



ਭੰਗ ਦਾ ਨਸ਼ਾ ਬਹੁਤ ਜ਼ਿਆਦਾ ਨੀਂਦ ਦਾ ਕਾਰਨ ਬਣਦਾ ਹੈ। ਇਸ ਲਈ, ਜੇ ਤੁਸੀਂ ਅਜਿਹੀ ਥਾਂ 'ਤੇ ਗਏ ਹੋ ਜਿੱਥੇ ਤੁਸੀਂ ਕਿਸੇ ਨੂੰ ਨਹੀਂ ਜਾਣਦੇ ਜਾਂ ਇਕੱਲੇ ਹੋ, ਤਾਂ ਬਿਲਕੁਲ ਵੀ ਭੰਗ ਨਾ ਲਓ। ਜੇਕਰ ਫਿਰ ਵੀ ਗਲਤੀ ਹੋ ਗਈ ਹੈ ਤਾਂ ਕਿਸੇ ਤਰ੍ਹਾਂ ਆਪਣੇ ਘਰ ਪਹੁੰਚਣ ਦੀ ਕੋਸ਼ਿਸ਼ ਕਰੋ।



ਭੰਗ ਪੀ ਕੇ ਕੋਈ ਦਰਦ ਨਿਵਾਰਕ ਦਵਾਈ ਨਾ ਲਓ। ਇਸ ਨਾਲ ਐਸੀਡਿਟੀ ਦਾ ਖਤਰਾ ਵੱਧ ਜਾਂਦਾ ਹੈ। ਉਲਟੀਆਂ ਦੀ ਸੰਭਾਵਨਾ ਵਧ ਜਾਂਦੀ ਹੈ, ਡੀਹਾਈਡ੍ਰੇਸ਼ਨ ਵੀ ਹੋ ਜਾਂਦੀ ਹੈ ਤੇ ਜੇਕਰ ਗਲਾ ਸੁੱਕਣ ਲੱਗੇ ਤਾਂ ਵੱਧ ਤੋਂ ਵੱਧ ਪਾਣੀ ਪੀਓ।



ਭੰਗ ਨੂੰ ਖਾਲੀ ਪੇਟ ਨਾ ਪੀਓ, ਇਸ ਨਾਲ ਜ਼ਿਆਦਾ ਨਸ਼ਾ ਹੁੰਦਾ ਹੈ।



ਭੰਗ ਦਾ ਨਸ਼ਾ ਉਤਾਰਣ ਲਈ ਨਿੰਬੂ ਜਾਂ ਸੰਤਰੇ ਵਰਗੇ ਖੱਟੇ ਫਲ ਦਾ ਇਸਤੇਮਾਲ ਕਰੋ।