ਆਚਾਰਿਆ ਚਾਣਕਿਆ ਨੇ ਨੀਤੀਸ਼ਾਸਤਰ ਵਿੱਚ ਅਜਿਹੀਆਂ ਕਈ ਗੱਲਾਂ ਦੱਸੀਆਂ ਗਈਆਂ ਹਨ ਜੋ ਕਿ ਵਿਅਕਤੀ ਦੇ ਜੀਵਨ ਵਿੱਚ ਮਦਦਗਾਰ ਸਾਬਤ ਹੋ ਸਕਦੀਆਂ ਹਨ ਆਓ ਜਾਣਦੇ ਹਾਂ ਚਾਣਕਿਆ ਦੀਆਂ ਗੱਲਾਂ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਜਿੱਤ ਸਕਦੇ ਹੋ ਦੁਨੀਆ ਆਚਾਰਿਆ ਚਾਣਕਿਆ ਕਹਿੰਦੇ ਹਨ ਕਿ ਜੇਕਰ ਕੋਈ ਵਿਅਕਤੀ ਮਿਹਨਤ ਕਰਦਾ ਹੈ ਤਾਂ ਉਸ ਨੂੰ ਕਿਤੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਚਾਣਕਿਆ ਜੀ ਦੇ ਮੁਤਾਬਕ ਜਿਸ ਵਿਅਕਤੀ ਦੀ ਔਲਾਦ ਉਸ ਦੀ ਆਗਿਆ ਮੰਨਦੀ ਹੋਵੇ ਜਿਸ ਦੀ ਪਤਨੀ ਹਮੇਸ਼ਾ ਸਾਥ ਦਿੰਦੀ ਹੋਵੇ ਅਤੇ ਜਿਹੜਾ ਵਿਅਕਤੀ ਆਪਣੀ ਕਮਾਈ ਤੋਂ ਸੰਤੁਸ਼ਟ ਹੁੰਦਾ ਹੋਵੇ, ਇਦਾਂ ਦਾ ਹੀ ਵਿਅਕਤੀ ਸੁਖੀ ਰਹਿ ਸਕਦਾ ਹੈ ਜੇਕਰ ਤੁਹਾਡੀ ਬੋਲੀ ਮਿੱਠੀ ਅਤੇ ਚੰਗੇ ਲੋਕਾਂ ਦੀ ਸੰਗਤ ਵਿੱਚ ਰਹਿ ਕੇ ਹੀ ਜ਼ਿੰਦਗੀ ਵਿੱਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ