ਮੁੱਖ ਮੰਤਰੀ ਭਗਵੰਤ ਮਾਨ ਨੇ 37,758 ਸਰਕਾਰੀ ਨੌਕਰੀਆਂ ਦੇਣ ਦਾ ਦਾਅਵਾ ਕੀਤਾ ਹੈ।



ਇਸ ਦੇ ਨਾਲ ਹੀ ਸੀਐਮ ਮਾਨ ਨੇ ਦਾਅਵਾ ਕੀਤਾ ਹੈ ਕਿ 90% ਘਰਾਂ ਦਾ ਬਿਜਲੀ ਬਿਲ ਜ਼ੀਰੋ ਆ ਰਿਹਾ ਹੈ।



ਆਮ ਆਦਮੀ ਕਲੀਨਿਕਾਂ ਵਿੱਚੋਂ 60 ਲੱਖ ਮਰੀਜ਼ ਮੁਫ਼ਤ ਇਲਾਜ ਕਰਵਾ ਚੁੱਕੇ ਹਨ। ਸੀਐਮ ਮਾਨ ਨੇ ਇਹ ਦਾਅਵਾ ਮੱਧ ਪ੍ਰਦੇਸ਼ ਵਿੱਚ ਇੱਕ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ।



ਸੀਐਮ ਮਾਨ ਨੇ ਟਵੀਟ ਕਰਕੇ ਕਿਹਾ....ਪੰਜਾਬ ‘ਚ ਸਿਰਫ਼ ਡੇਢ ਸਾਲ ਹੋਇਆ ਸਾਡੀ ਸਰਕਾਰ ਬਣੀ ਨੂੰ ਤੇ 37,758 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜ੍ਹਾਂ ਹਾਂ ….



ਉਨ੍ਹਾਂ ਨੇ ਅੱਗੇ ਕਿਹਾ- ਜੇ ਨੀਅਤ ਸਾਫ਼ ਹੋਵੇ ਤਾਂ ਸਭ ਕੁੱਝ ਸੰਭਵ ਹੈ…ਅਸੀਂ ਭਾਜਪਾ ਵਾਲਿਆਂ ਵਾਂਗ ਭ੍ਰਿਸ਼ਟਾਚਾਰ ਵਾਲੀਆਂ ਗਰੰਟੀਆਂ ਨਹੀਂ ਦਿੰਦੇ…



ਪੰਜਾਬ ‘ਚ 90% ਘਰਾਂ ਦਾ ਬਿਜਲੀ ਬਿਲ ਜ਼ੀਰੋ ਆ ਰਿਹਾ ਹੈ…ਆਮ ਆਦਮੀ ਕਲੀਨਿਕਾਂ ‘ਚੋਂ 60 ਲੱਖ ਮਰੀਜ਼ ਮੁਫ਼ਤ ਇਲਾਜ ਕਰਵਾ ਚੁੱਕੇ ਨੇ…



ਇਸ ਦੇ ਨਾਲ ਹੀ ਉਨ੍ਹਾਂ ਨੇ ਬੀਜੇਪੀ ਉੱਪਰ ਸਵਾਲ ਉਠਾਉਂਦਿਆਂ ਕਿਹਾ ਕਿ ਭਾਜਪਾ ਵਾਲੇ ਸਾਡੇ ਨੇਤਾਵਾਂ ਨੂੰ ਜੇਲ੍ਹ ‘ਚ ਸੁੱਟ ਰਹੇ ਨੇ…..



ਮਨੀਸ਼ ਸਿਸੋਦੀਆ ਜੀ ਜਿਸ ਨੇ ਗਰੀਬਾਂ ਦੇ ਬੱਚਿਆਂ ਲਈ ਸਕੂਲ ਬਣਵਾਏ ਤੇ ਸਤਿੰਦਰ ਜੈਨ ਜਿਸ ਨੇ ਲੋਕਾਂ ਦੇ ਚੰਗੇ ਇਲਾਜ ਲਈ ਹਸਪਤਾਲ ਬਣਵਾਏ ਸਭ ਨੂੰ ਜੇਲ੍ਹ ‘ਚ ਸੁੱਟ ਦਿੱਤਾ…



ਸੰਜੇ ਸਿੰਘ ਨੇ ਰਾਜ ਸਭਾ ‘ਚ ਅਡਾਨੀਆਂ ਖ਼ਿਲਾਫ਼ ‘ਇੱਕ ਦੇਸ਼ ਇੱਕ ਦੋਸਤ’ ਦਾ ਨਾਅਰਾ ਲਾਇਆ ਤੇ ਉਨ੍ਹਾਂ ਨੂੰ ਵੀ ਜੇਲ੍ਹ ‘ਚ ਸੁੱਟ ਦਿੱਤਾ…ਇਨ੍ਹਾਂ ਨੂੰ ਪਤਾ ਨਹੀਂ ਅਸੀਂ ਕਿਸ ਮਿੱਟੀ ਦੇ ਬਣੇ ਹੋਏ ਹਾਂ..।



SYL ਵਿਵਾਦ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਦੇ ਨਾਮ ਇੱਕ ਹੋਰ ਟਵੀਟ ਕੀਤਾ ਹੈ। ਉਨ੍ਹਾਂ ਨੇ ਰਾਜਾ ਵੜਿੰਗ, ਸੁਨੀਲ ਜਾਖੜ ਅਤੇ ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ 1 ਨਵੰਬਰ ਨੂੰ ਕੁਰਸੀਨਾਮੇ ਜ਼ਰੂਰ ਨਾਲ ਲੈ ਕੇ ਆਇਓ।