ਪੈਕ ਕੀਤੀਆਂ ਚੀਜ਼ਾਂ ਦੀ ਵਰਤੋਂ ਬਹੁਤ ਨੁਕਸਾਨਦੇਹ ਹੋ ਸਕਦੀ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ ਇਸੇ ਲਈ ਸਿਹਤ ਮਾਹਿਰ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਮਨ੍ਹਾ ਕਰਦੇ ਹਨ ਚਿਪਸ ਤੋਂ ਲੈ ਕੇ ਦੁੱਧ, ਮਸਾਲੇ ਅਤੇ ਹੋਰ ਸਭ ਕੁੱਝ ਪਲਾਸਟਿਕ, ਐਲੂਮੀਨੀਅਮ ਜਾਂ ਪੇਪਰ ਪੈਕਿੰਗ ਵਿੱਚ ਆ ਰਿਹਾ ਹੈ। ਇਨ੍ਹਾਂ ਚੀਜ਼ਾਂ ਨੂੰ ਖਰੀਦਣਾ ਅਤੇ ਵਰਤਣਾ ਬਹੁਤ ਹੀ ਆਸਾਨ ਹੈ ਨਾ ਸਿਰਫ਼ ਬਾਲਗ ਸਗੋਂ ਬੱਚੇ ਵੀ ਪੈਕ ਕੀਤੇ ਚਿਪਸ, ਜੂਸ, ਕੁਕੀਜ਼, ਨਮਕੀਨ ਅਤੇ ਨੂਡਲਜ਼ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ ਜਿਸ ਕਰਕੇ ਬਹੁਤ ਸਾਰੇ ਲੋਕ ਫੈਟੀ ਲਿਵਰ, ਮੋਟਾਪੇ, ਸ਼ੂਗਰ ਵਰਗੀਆਂ ਕਈ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਪੈਕ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਨੂੰ ਸੁਰੱਖਿਅਤ ਅਤੇ ਲੰਬੇ ਸਮੇਂ ਤੱਕ ਚੱਲਣ ਲਈ ਤਿੰਨ ਚੀਜ਼ਾਂ -ਪ੍ਰੀਜ਼ਰਵੇਟਿਵ, ਨਕਲੀ ਰੰਗ ਅਤੇ ਵਾਧੂ ਫੈਟ ਦੀ ਵਰਤੋਂ ਕੀਤੀ ਜਾਂਦੀ ਪੈਕਟ ਫੂਡ 'ਚ ਵੀ ਕਾਫੀ ਮਾਤਰਾ 'ਚ ਨਮਕ ਪਾਇਆ ਜਾਂਦਾ ਹੈ, ਜੋ ਸਿਹਤ ਲਈ ਗੰਭੀਰ ਨੁਕਸਾਨਦਾਇਕ ਹੋ ਸਕਦੈ ਕੁੱਝ ਸਮਾਂ ਪਹਿਲਾਂ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ, ਇਹ ਦੱਸਿਆ ਗਿਆ ਸੀ ਕਿ ਪੈਕ ਕੀਤੇ ਭੋਜਨ ਵਿੱਚ emulsifier ਨਾਮਕ ਮਿਸ਼ਰਣ ਪਾਇਆ ਜਾਂਦਾ ਹੈ ਜੋ ਦਿਲ ਦੀ ਸਿਹਤ ਲਈ ਖਤਰਨਾਕ ਹੈ। ਇਸ ਨਾਲ ਕਾਰਡੀਓਵੈਸਕੁਲਰ ਬਿਮਾਰੀਆਂ ਹੋ ਸਕਦੀਆਂ ਹਨ ਇਹ ਮਿਸ਼ਰਣ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਵਧਾ ਸਕਦਾ ਹੈ