ਸਿਹਤਮੰਦ ਰਹਿਣ ਲਈ ਸਿਹਤਮੰਦ ਭੋਜਨ ਲੈਣਾ ਜ਼ਰੂਰੀ ਹੈ। ਇਸ ਦੇ ਲਈ ਲੋਕ ਆਪਣੀ ਡਾਈਟ 'ਚ ਕਈ ਚੀਜ਼ਾਂ ਨੂੰ ਸ਼ਾਮਲ ਕਰਦੇ ਹਨ। ਕੁਝ ਲੋਕ ਸ਼ਾਕਾਹਾਰੀ ਚੀਜ਼ਾ ਤੋਂ ਪੌਸ਼ਟਿਕ ਤੱਤ ਪ੍ਰਾਪਤ ਕਰਦੇ ਹਨ, ਜਦਕਿ ਕੁਝ ਮਾਸਾਹਾਰੀ ਪਸੰਦ ਕਰਦੇ ਹਨ। ਇੱਕ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੱਛੀ ਖਾਣ ਵਾਲੇ ਲੋਕਾਂ ਵਿੱਚ ਸਕਿਨ ਕੈਂਸਰ ਦਾ ਖ਼ਤਰਾ ਵੱਧ ਹੁੰਦਾ ਹੈ। ਇਸ ਦਾ ਸਭ ਤੋਂ ਵੱਧ ਅਸਰ ਗਰਭਵਤੀ ਔਰਤਾਂ ਅਤੇ ਬੱਚਿਆਂ 'ਤੇ ਪੈ ਸਕਦਾ ਹੈ। ਮੱਛੀ ਖਾਣ ਨਾਲ ਲੋਕਾਂ 'ਚ ਸਕਿਨ ਦੇ ਕੈਂਸਰ 'ਮੇਲਾਨੋਮਾ' (Melanoma) ਦਾ ਖਤਰਾ ਵਧ ਜਾਂਦਾ ਹੈ। ਇਹ ਸਕਿਨ ਦੇ ਕੈਂਸਰ ਦੀ ਸਭ ਤੋਂ ਖਤਰਨਾਕ ਕਿਸਮ ਹੈ ਅਤੇ ਇਸ ਦਾ ਮੁੱਖ ਕਾਰਨ ਸੂਰਜ ਦੀਆਂ ਹਾਨੀਕਾਰਕ ਅਲਟਰਾਵਾਇਲਟ ਕਿਰਨਾਂ ਹਨ। ਅਧਿਐਨ 'ਚ ਮੱਛੀ ਨੂੰ ਚੰਗੀ ਤਰ੍ਹਾਂ ਤਲ ਕੇ ਖਾਣ ਵਾਲਿਆਂ 'ਚ ਮੇਲਾਨੋਮਾ ਕੈਂਸਰ ਦਾ ਖਤਰਾ ਘਟ ਦੇਖਿਆ ਗਿਆ। ਖੋਜਕਰਤਾ ਇਸ ਗੱਲ ਦਾ ਜਵਾਬ ਵੀ ਨਹੀਂ ਲੱਭ ਸਕੇ ਹਨ ਕਿ ਮੱਛੀ ਨੂੰ ਚੰਗੀ ਤਰ੍ਹਾਂ ਤਲਣ ਨਾਲ ਇਹ ਖਤਰਾ ਕਿਵੇਂ ਘੱਟ ਜਾਂਦਾ ਹੈ।