ਅਕਸਰ ਲੋਕ ਖਾਣਾ ਖਾਣ ਤੋਂ ਬਾਅਦ ਸੌਂਫ ਖਾਂਦੇ ਹਨ ਤਾਂਕਿ ਖਾਣਾ ਪਚਾਉਣ ਵਿੱਚ ਮਦਦ ਮਿਲੇ ਸੌਂਫ ਵਿੱਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਕਿ ਸਿਹਤ ਦੇ ਲਈ ਚੰਗੇ ਹਨ ਰਾਤ ਨੂੰ ਸੌਂਫ ਖਾਣ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਸਿਹਤ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਸੌਂਫ ਖੂਨ ਵਿੱਚ ਮੌਜੂਦ ਬੈਕਟੀਰੀਆ ਨੂੰ ਸਾਫ ਕਰਦੀ ਹੈ, ਇਸ ਵਿੱਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ ਰੋਜ਼ਾਨਾ ਗੁਨਗੁਨੇ ਪਾਣੀ ਨਾਲ ਇਸ ਨੂੰ ਖਾਣ ਨਾਲ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਸੌਂਫ ਦੀ ਤਸੀਰ ਠੰਡੀ ਹੁੰਦੀ ਹੈ ਸੌਂਫ ਸਾਡੀ ਸਕਿਨ ਦੇ ਲਈ ਚੰਗੀ ਹੁੰਦੀ ਹੈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਸੌਂਫ ਫਾਇਦੇਮੰਦ ਹੈ ਇਸ ਵਿਚ ਮੌਜੂਦ ਪੋਟਾਸ਼ੀਅਮ ਬੀਪੀ ਨੂੰ ਕੰਟੋਰਲ ਕਰਦਾ ਹੈ ਸੌਂਫ ਭਾਰ ਘਟਾਉਣ ਅਤੇ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ