Chris Gayle Turban Look: ਕ੍ਰਿਸ ਗੇਲ ਮੈਦਾਨ 'ਤੇ ਆਪਣੀ ਬੱਲੇਬਾਜ਼ੀ ਅਤੇ ਮੈਦਾਨ ਦੇ ਬਾਹਰ ਆਪਣੇ ਮਸਤੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਇਸ ਵਿਚਾਲੇ ਉਨ੍ਹਾਂ ਦਾ ਪੱਗ ਵਾਲਾ ਲੁੱਕ ਹਰ ਪਾਸੇ ਚਰਚਾ ਵਿੱਚ ਬਣਿਆ ਹੋਇਆ ਹੈ। ਦਰਅਸਲ, ਕ੍ਰਿਸ ਗੇਲ ਵੱਲੋਂ ਹੌਲੀ ਮੌਕੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਫੈਨਜ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਨ੍ਹਾਂ ਤਸਵੀਰਾਂ ਵਿੱਚ ਕ੍ਰਿਸ ਗੇਲ ਪੱਗ ਬੰਨ੍ਹੇ ਹੋਏ ਨਜ਼ਰ ਆ ਰਹੇ ਹਨ। ਕ੍ਰਿਕਟਰ ਦੇ ਇਸ ਅੰਦਾਜ਼ ਉੱਪਰ ਪ੍ਰਸ਼ੰਸਕ ਵੀ ਆਪਣਾ ਦਿਲ ਹਾਰ ਬੈਠੇ ਹਨ। ਖਾਸ ਗੱਲ ਇਹ ਹੈ ਕਿ ਕ੍ਰਿਸ ਗੇਲ ਨੂੰ ਇਸ ਲੁੱਕ ਵਿੱਚ ਵੇਖ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੇ ਨਾਂਅ ਦੇ ਰਹੇ ਹਨ। ਕ੍ਰਿਸ ਗੇਲ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਬਾਲੀਵੁੱਡ ਔਨ ਸੈੱਟ, ਪੰਜਾਬੀ ਡੈਡੀ, #UniverseBoss #Ipl #india 🙏🏿 ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਅੱਜ ਤੋਂ ਤੁਹਾਡਾ ਨਾਂਅ ਗੁਰਮੀਤ ਗੋਇਲ, ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਕ੍ਰਿਸ ਗੇਲਵਿੰਦਰ ਸਿੰਘ ਸੋਢੀ। ਕ੍ਰਿਕਟਰ ਕ੍ਰਿਸ ਗੇਲ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਯੂਜ਼ਰਸ ਇਸ ਉੱਪਰ ਹੱਸ-ਹੱਸ ਲੋਟ ਪੋਟ ਹੋ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕ੍ਰਿਸ ਗੇਲ ਕਈ ਵਾਰ ਪੱਗ ਬੰਨ੍ਹੇ ਹੋਏ ਨਜ਼ਰ ਆ ਚੁੱਕੇ ਹਨ।