ਕ੍ਰਿਕਟਰ ਹਾਰਦਿਕ ਪਾਂਡਿਆ ਅਤੇ ਉਨ੍ਹਾਂ ਦੇ ਭਰਾ ਕਰੁਣਾਲ ਪਾਂਡਿਆ ਨਾਲ ਧੋਖਾਧੜੀ ਕਰਨ ਵਾਲੇ ਦੋਸ਼ੀ ਨੂੰ ਮੁੰਬਈ ਦੀ ਆਰਥਿਕ ਅਪਰਾਧ ਸ਼ਾਖਾ (EOW) ਨੇ ਗ੍ਰਿਫਤਾਰ ਕਰ ਲਿਆ ਹੈ। 



ਦੋਸ਼ੀ ਪਾਂਡਿਆ ਬ੍ਰਦਰਜ਼ ਦਾ ਸੌਤੇਲਾ ਭਰਾ ਵੈਭਵ ਹੈ।



ਮਾਮਲਾ 2021 ਦਾ ਹੈ ਜਦੋਂ ਪਾਂਡਿਆ ਬ੍ਰਦਰਜ਼ ਨਾਲ ਮਿਲ ਕੇ ਦੋਸ਼ੀ ਵੈਭਵ ਨੇ ਪਾਲੀਮਰ ਕਾਰੋਬਾਰ ਦੀ ਕੰਪਨੀ ਸ਼ੁਰੂ ਕੀਤੀ ਸੀ।



ਇਸ ਕੰਪਨੀ 'ਚ ਹਾਰਦਿਕ ਅਤੇ ਕਰੁਣਾਲ ਦੀ ਹਿੱਸੇਦਾਰੀ 40-40 ਫੀਸਦੀ, ਵੈਭਵ ਦੀ 20 ਫੀਸਦੀ ਹਿੱਸੇਦਾਰੀ ਸੀ।



ਪਾਟਨਰਸ਼ਿਪ ਦੀਆਂ ਸ਼ਰਤਾਂ ਅਨੁਸਾਰ ਕੰਪਨੀ ਤੋਂ ਹੋਣ ਵਾਲਾ ਮੁਨਾਫ਼ਾ ਤਿੰਨਾਂ ਵਿੱਚ ਵੰਡਿਆ ਜਾਣਾ ਸੀ। 



ਦੋਸ਼ੀ ਵੈਭਵ ਨੇ ਕੰਪਨੀ ਦੇ ਮੁਨਾਫੇ ਦਾ ਪੈਸਾ ਪਾਂਡਿਆ ਬ੍ਰਦਰਜ਼ ਨੂੰ ਦੇਣ ਦੀ ਬਜਾਏ ਵੱਖਰੀ ਕੰਪਨੀ ਬਣਾ ਲਈ ਅਤੇ ਮੁਨਾਫੇ ਦੀ ਰਕਮ ਉਸ ਵਿੱਚ ਟਰਾਂਸਫਰ ਕਰ ਦਿੱਤੀ।



ਇਸ ਕਾਰਨ ਪਾਂਡਿਆ ਬ੍ਰਦਰਜ਼ ਨੂੰ ਕਰੀਬ 4.3 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। 



ਹਾਰਦਿਕ ਦੀ ਸ਼ਿਕਾਇਤ ਦੇ ਆਧਾਰ 'ਤੇ EOW ਨੇ ਵੈਭਵ ਪਾਂਡਿਆ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਵੈਭਵ ਨੂੰ 5 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।



ਕਾਬਿਲੇਗੌਰ ਹੈ ਕਿ ਆਈਪੀਐੱਲ 2024 'ਚ ਹਾਰਦਿਕ ਪਾਂਡਿਆ ਮੁੰਬਈ ਇੰਡੀਅਨਜ਼ ਦੀ ਕਪਤਾਨੀ ਸੰਭਾਲ ਰਹੇ ਹਨ।



ਹਾਰਦਿਕ ਪਾਂਡਿਆ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਦੇ ਨਾਲ ਅਕਸਰ ਹੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।