ਸਚਿਨ ਤੇਂਦੁਲਕਰ ਕ੍ਰਿਕਟ ਜਗਤ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬਚਪਨ 'ਚ ਉਹ ਤੇਜ਼ ਗੇਂਦਬਾਜ਼ ਬਣਨਾ ਚਾਹੁੰਦੇ ਸਨ। ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਸਚਿਨ ਤੇਂਦੁਲਕਰ ਨੂੰ ਤੇਜ਼ ਗੇਂਦਬਾਜ਼ ਬਣਨ ਦੀ ਇੱਛਾ ਸੀ। ਆਪਣੀ ਇਸ ਇੱਛਾ ਨਾਲ ਤੇਂਦੁਲਕਰ ਮੁੰਬਈ ਤੋਂ ਚੇਨਈ ਪੇਸ ਅਕੈਡਮੀ ਪਹੁੰਚ ਗਏ ਸਨ। ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਡੇਨਿਸ ਲਿਲੀ ਨੇ ਸਚਿਨ ਤੇਂਦੁਲਕਰ ਨੂੰ ਤੇਜ਼ ਗੇਂਦਬਾਜ਼ੀ ਕਰਨ ਤੋਂ ਮਨ੍ਹਾ ਕੀਤਾ ਸੀ। ਲਿਲੀ ਨੇ ਤੇਂਦੁਲਕਰ ਨੂੰ ਸਲਾਹ ਦਿੱਤੀ ਕਿ ਉਸ ਨੂੰ ਗੇਂਦਬਾਜ਼ੀ ਦੀ ਬਜਾਏ ਪੂਰੀ ਤਰ੍ਹਾਂ ਬੱਲੇਬਾਜ਼ੀ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਤੇਂਦੁਲਕਰ ਨੇ ਬੱਲੇਬਾਜ਼ੀ 'ਤੇ ਧਿਆਨ ਦਿੱਤਾ ਅਤੇ ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚੋਂ ਇਕ ਬਣ ਗਿਆ। ਹਾਲਾਂਕਿ ਸਚਿਨ ਨੇ ਟੈਸਟ 'ਚ 46, ਵਨਡੇ 'ਚ 154 ਅਤੇ ਟੀ-20 ਇੰਟਰਨੈਸ਼ਨਲ 'ਚ 1 ਵਿਕਟ ਲਈ।