Rohit Sharma: ਭਾਰਤ ਵਿੱਚ ਰਣਜੀ ਟਰਾਫੀ 2025 ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਟੀਮ ਇੰਡੀਆ ਦੇ ਸਾਰੇ ਸਟਾਰ ਖਿਡਾਰੀ ਖੇਡ ਰਹੇ ਹਨ। ਜਿਸ ਵਿੱਚ ਰੋਹਿਤ ਸ਼ਰਮਾ ਦਾ ਨਾਮ ਵੀ ਸ਼ਾਮਲ ਹੈ।
ABP Sanjha

Rohit Sharma: ਭਾਰਤ ਵਿੱਚ ਰਣਜੀ ਟਰਾਫੀ 2025 ਦਾ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਟੀਮ ਇੰਡੀਆ ਦੇ ਸਾਰੇ ਸਟਾਰ ਖਿਡਾਰੀ ਖੇਡ ਰਹੇ ਹਨ। ਜਿਸ ਵਿੱਚ ਰੋਹਿਤ ਸ਼ਰਮਾ ਦਾ ਨਾਮ ਵੀ ਸ਼ਾਮਲ ਹੈ।

ਦੱਸ ਦੇਈਏ ਕਿ ਰੋਹਿਤ ਲਗਭਗ 10 ਸਾਲਾਂ ਬਾਅਦ ਰਣਜੀ ਟਰਾਫੀ ਮੈਚ ਖੇਡਣ ਮੈਦਾਨ ਵਿੱਚ ਉਤਰੇ ਸੀ। ਉਹ ਜੰਮੂ-ਕਸ਼ਮੀਰ ਵਿਰੁੱਧ ਪੰਜਵੇਂ ਦੌਰ ਦੇ ਮੈਚ ਵਿੱਚ ਖੇਡੇ ਪਰ ਉਨ੍ਹਾਂ ਦਾ ਬੱਲਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਉਹ ਇਸ ਮੈਚ ਵਿੱਚ ਸਿਰਫ਼ 31 ਦੌੜਾਂ ਹੀ ਬਣਾ ਸਕੇ।

ਉਹ ਪਹਿਲੀ ਪਾਰੀ ਵਿੱਚ ਤਿੰਨ ਦੌੜਾਂ ਅਤੇ ਦੂਜੀ ਪਾਰੀ ਵਿੱਚ 28 ਦੌੜਾਂ ਹੀ ਬਣਾ ਸਕੇ। ਇਸ ਸਭ ਦੇ ਵਿਚਕਾਰ, ਹਿਟਮੈਨ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅਤੇ ਉਹ ਆਉਣ ਵਾਲੇ ਮੈਚਾਂ ਵਿੱਚ ਖੇਡਦੇ ਨਹੀਂ ਦਿਖਾਈ ਦੇਣਗੇ।
ABP Sanjha

ਉਹ ਪਹਿਲੀ ਪਾਰੀ ਵਿੱਚ ਤਿੰਨ ਦੌੜਾਂ ਅਤੇ ਦੂਜੀ ਪਾਰੀ ਵਿੱਚ 28 ਦੌੜਾਂ ਹੀ ਬਣਾ ਸਕੇ। ਇਸ ਸਭ ਦੇ ਵਿਚਕਾਰ, ਹਿਟਮੈਨ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। ਅਤੇ ਉਹ ਆਉਣ ਵਾਲੇ ਮੈਚਾਂ ਵਿੱਚ ਖੇਡਦੇ ਨਹੀਂ ਦਿਖਾਈ ਦੇਣਗੇ।

ਤਾਂ ਆਓ ਜਾਣਦੇ ਹਾਂ ਕਿ ਉਨ੍ਹਾਂ ਨੇ ਇਹ ਫੈਸਲਾ ਕਿਉਂ ਲਿਆ ਹੈ। ਦਰਅਸਲ, ਆਸਟ੍ਰੇਲੀਆ ਦੌਰੇ ਦੇ ਖਤਮ ਹੋਣ ਤੋਂ ਬਾਅਦ, ਰੋਹਿਤ ਸ਼ਰਮਾ ਨੂੰ ਰਣਜੀ ਟਰਾਫੀ ਵਿੱਚ ਖੇਡਦੇ ਦੇਖਿਆ ਗਿਆ ਸੀ।
ABP Sanjha

ਤਾਂ ਆਓ ਜਾਣਦੇ ਹਾਂ ਕਿ ਉਨ੍ਹਾਂ ਨੇ ਇਹ ਫੈਸਲਾ ਕਿਉਂ ਲਿਆ ਹੈ। ਦਰਅਸਲ, ਆਸਟ੍ਰੇਲੀਆ ਦੌਰੇ ਦੇ ਖਤਮ ਹੋਣ ਤੋਂ ਬਾਅਦ, ਰੋਹਿਤ ਸ਼ਰਮਾ ਨੂੰ ਰਣਜੀ ਟਰਾਫੀ ਵਿੱਚ ਖੇਡਦੇ ਦੇਖਿਆ ਗਿਆ ਸੀ।

ABP Sanjha

ਉਨ੍ਹਾਂ ਨੇ ਰਣਜੀ ਟਰਾਫੀ 2024-25 ਵਿੱਚ ਮੁੰਬਈ ਲਈ ਖੇਡਦੇ ਹੋਏ ਦੋ ਪਾਰੀਆਂ ਵਿੱਚ 31 ਦੌੜਾਂ ਬਣਾਈਆਂ ਸੀ। ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਉਹ ਟੀਮ ਤੋਂ ਬਾਹਰ ਹੋ ਗਏ ਹਨ ਅਤੇ ਸਿੱਧੇ ਇੰਗਲੈਂਡ ਖਿਲਾਫ ਵਨਡੇ ਸੀਰੀਜ਼ ਵਿੱਚ ਖੇਡਦੇ ਨਜ਼ਰ ਆਉਣਗੇ।

ABP Sanjha

ਖਬਰਾਂ ਦੀ ਮੰਨੀਏ ਤਾਂ ਰੋਹਿਤ ਸ਼ਰਮਾ ਦੇ ਨਾਲ, ਯਸ਼ਸਵੀ ਜੈਸਵਾਲ ਵੀ ਮੁੰਬਈ ਦੇ ਅਗਲੇ ਰਣਜੀ ਟਰਾਫੀ ਮੈਚ ਦਾ ਹਿੱਸਾ ਨਹੀਂ ਹੋਣਗੇ। ਦੋਵਾਂ ਨੇ ਇਸ ਬਾਰੇ ਮੁੰਬਈ ਟੀਮ ਮੈਨੇਜਮੈਂਟ ਨੂੰ ਸੂਚਿਤ ਕਰ ਦਿੱਤਾ ਹੈ।

ABP Sanjha

ਮੀਡੀਆ ਰਿਪੋਰਟਾਂ ਅਨੁਸਾਰ, ਦੋਵਾਂ ਖਿਡਾਰੀਆਂ ਨੇ ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਅਤੇ ਉਸ ਤੋਂ ਬਾਅਦ ਚੈਂਪੀਅਨਜ਼ ਟਰਾਫੀ ਦੀਆਂ ਤਿਆਰੀਆਂ ਕਾਰਨ ਰਣਜੀ ਟਰਾਫੀ ਵਿੱਚ ਅੱਗੇ ਨਾ ਖੇਡਣ ਦਾ ਫੈਸਲਾ ਕੀਤਾ।

ABP Sanjha

ਦੱਸ ਦੇਈਏ ਕਿ ਜੈਸਵਾਲ ਨੂੰ ਪਹਿਲੀ ਵਾਰ ਭਾਰਤੀ ਵਨਡੇ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇੰਗਲੈਂਡ ਸੀਰੀਜ਼ ਦੇ ਨਾਲ-ਨਾਲ, ਉਹ ਚੈਂਪੀਅਨਜ਼ ਟਰਾਫੀ ਲਈ ਭਾਰਤੀ ਟੀਮ ਦਾ ਵੀ ਹਿੱਸਾ ਹੈ।

ABP Sanjha

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਜ਼ੋਰ ਦੇਣ ਤੋਂ ਬਾਅਦ, ਰੋਹਿਤ ਸਮੇਤ ਕਈ ਸਟਾਰ ਖਿਡਾਰੀਆਂ ਨੇ ਦੁਬਾਰਾ ਘਰੇਲੂ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ।

ABP Sanjha

ਰੋਹਿਤ ਤੋਂ ਇਲਾਵਾ, ਜੈਸਵਾਲ, ਸ਼ੁਭਮਨ ਗਿੱਲ, ਰਵਿੰਦਰ ਜਡੇਜਾ, ਰਿਸ਼ਭ ਪੰਤ ਵਰਗੇ ਮਹਾਨ ਖਿਡਾਰੀਆਂ ਦੇ ਨਾਮ ਇਸ ਵਿੱਚ ਸ਼ਾਮਲ ਹਨ। ਇਨ੍ਹਾਂ ਵਿੱਚੋਂ, ਜਡੇਜਾ ਅਤੇ ਸ਼ੁਭਮਨ ਨੂੰ ਛੱਡ ਕੇ, ਬਾਕੀ ਸਾਰੇ ਖਿਡਾਰੀ ਫਲਾਪ ਸਾਬਤ ਹੋਏ ਹਨ।