ਦੇਬੀਨਾ ਬੈਨਰਜੀ ਦੇ ਘਰ 'ਚ ਕੁਝ ਹੀ ਦਿਨਾਂ 'ਚ ਕਿਲਕਾਰੀਆਂ ਗੂੰਜਣ ਵਾਲੀਆਂ ਹਨ
ਹਾਲ ਹੀ 'ਚ ਅਦਾਕਾਰਾ ਦੇ ਘਰ ਬੇਬੀ ਸ਼ਾਵਰ ਦਾ ਆਯੋਜਨ ਕੀਤਾ ਗਿਆ
ਟੀਵੀ ਐਕਟਰਸ ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਟੀਵੀ ਦੇ ਪ੍ਰਸਿੱਧ ਜੋੜਿਆਂ ਚੋਂ ਇੱਕ
ਦੇਬੀਨਾ ਅਤੇ ਗੁਰਮੀਤ ਦੋਵੇਂ ਅਦਾਕਾਰਾਂ ਨੇ ਆਪਣੀ ਅਦਾਕਾਰੀ ਦੇ ਦਮ 'ਤੇ ਆਪਣਾ ਨਾਂ ਕਮਾਇਆ
ਦੇਬੀਨਾ ਬੈਨਰਜੀ ਨੇ ਬੰਗਾਲੀ ਅੰਦਾਜ਼ 'ਚ ਮੇਕਅੱਪ ਵੀ ਕੀਤਾ ਤੇ ਲਾਲ ਬਿੰਦੀ ਦੇ ਨਾਲ ਉਸ ਨੇ ਆਪਣੇ ਮੱਥੇ 'ਤੇ ਛੋਟੀਆਂ-ਛੋਟੀਆਂ ਚਿੱਟੀਆਂ ਬਿੰਦੀਆਂ ਲਗਾਈਆਂ
ਦੇਬੀਨਾ ਨੇ ਲਾਲ ਰੰਗ ਦਾ ਅਨਾਰਕਲੀ ਸੂਟ ਪਹਿਨਿਆ ਸੀ, ਨਾਲ ਹੀ ਅਦਾਕਾਰਾ ਨੇ ਬਹੁਤ ਸਾਰੇ ਸੋਨੇ ਦੇ ਗਹਿਣੇ ਪਹਿਨੇ
ਦੇਬੀਨਾ ਬੈਨਰਜੀ ਆਪਣੀ ਪ੍ਰੈਗਨੈਂਸੀ ਦਾ ਕਾਫੀ ਆਨੰਦ ਲੈ ਰਹੀ ਹੈ ਤੇ ਬੇਬੀ ਸ਼ਾਵਰ ਮੌਕੇ ਉਸ ਨੇ ਡਾਂਸ ਵੀ ਕੀਤਾ
ਦੇਬੀਨਾ ਬੈਨਰਜੀ ਨੇ ਵੀ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਿਸ 'ਤੇ ਫੈਨਸ ਪਿਆਰ ਦੀ ਵਰਖਾ ਕਰ ਰਹੇ ਹਨ