ਭਾਰਤ ਵਿੱਚ ਮਸ਼ਰੂਮ ਦੀ ਖੇਤੀ ਤੇਜ਼ੀ ਨਾਲ ਵੱਧ ਰਹੀ ਹੈ ਪਹਿਲਾਂ ਇਹ ਸ਼ਹਿਰਾਂ ਤੱਕ ਹੀ ਸੀਮਤ ਸੀ ਪਰ ਹੁਣ ਮਸ਼ਰੂਮ ਪਿੰਡਾਂ ਤੱਕ ਪਹੁੰਚ ਗਿਆ ਹੈ ਮਸ਼ਰੂਮ ਕਈ ਪ੍ਰਕਾਰ ਦੇ ਹੁੰਦੇ ਹਨ ਭਾਰਤ ਦੇ ਕਿਸਾਨ ਚੰਗੀ ਕਮਾਈ ਦੇ ਲਈ ਸਫ਼ੇਦ ਬਟਰ ਮਸ਼ਰੂਮ ਆਇਸਟਰ ਮਸ਼ਰੂਮ ਦੀ ਖੇਤੀ ਕਰਦੇ ਹਨ ਇਸ ਦੇ ਨਾਲ ਹੀ ਦੁੱਧ ਵਾਲੇ ਮਸ਼ਰੂਮ, ਪੈਡੀਸਟ੍ਰਾ ਮਸ਼ਰੂਮ, ਸ਼ਿਟਾਕੇ ਮਸ਼ਰੂਮ ਦੀ ਖੇਤੀ ਕਰ ਰਹੇ ਹਨ ਇਸ ਵੇਲੇ ਪੂਰੀ ਦੁਨੀਆ ਵਿੱਚ ਮਸ਼ਰੂਮ ਦੀਆਂ 70 ਕਿਸਮਾਂ ਪਾਈਆਂ ਜਾਂਦੀਆਂ ਹਨ ਇਸ ਦੇ ਖੇਤੀ ਦੇ ਲਈ ਮਿੱਟੀ ਦੀ ਲੋੜ ਨਹੀਂ ਪੈਂਦੀ ਹੈ ਇਸ ਦੇ ਖੇਤੀ ਕਰਨ ਲਈ ਪਲਾਸਟਿਕ ਦੇ ਵੱਡੇ ਬੈਗ, ਕੰਪੋਸਟ ਖਾਦ, ਧਾਨ ਅਤੇ ਕਣਕ ਹੀ ਕਾਫ਼ੀ ਹੈ ਇਸ ਦੀ ਖੇਤੀ ਕਰਨ ਲਈ ਸ਼ੈਡ ਲਾ ਕੇ ਉਸ ਨੂੰ ਕਵਰ ਕਰ ਲਓ ਇਸ ਦੇ ਖੇਤੀ ਕਰਕੇ ਤੁਸੀਂ ਚੰਗੀ ਕਮਾਈ ਕਰ ਸਕਦੇ ਹੋ