ਦੁਨੀਆ ਭਰ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ



ਇਸ ਸਮੇਂ ਵੱਡਿਆਂ ਤੋਂ ਲੈ ਕੇ ਛੋਟੀ ਉਮਰ ਦੇ ਲੋਕ ਵੀ ਹਾਰਟ ਅਟੈਕ ਦੇ ਸ਼ਿਕਾਰ ਹੋ ਰਹੇ ਹਨ



ਜੇਕਰ ਹਾਰਟ ਅਟੈਕ ਦੇ ਲੱਛਣਾਂ ਦੀ ਪਹਿਲਾਂ ਹੀ ਪਛਾਣ ਕਰ ਲਈ ਜਾਵੇ ਤਾਂ ਇਸ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ



ਕਈ ਵਾਰ ਦਿਲ ਦੇ ਦੌਰੇ ਤੋਂ ਪਹਿਲਾਂ ਲੱਛਣ ਦਿਖਾਈ ਦਿੰਦੇ ਹਨ ਪਰ ਲੋਕ ਇਸ ਨੂੰ ਮਾਮੂਲੀ ਸਮਝਦੇ ਹਨ ਅਤੇ ਅਣਗੋਲਿਆ ਕਰ ਦਿੰਦੇ ਹਾਂ



ਜੇਕਰ ਸਮੇਂ ਸਿਰ ਇਸ ਦੀ ਪਛਾਣ ਕਰ ਲਈ ਜਾਵੇ ਤਾਂ ਵੱਡੇ ਖਤਰੇ ਤੋਂ ਬਚਿਆ ਜਾ ਸਕਦਾ ਹੈ



ਛਾਤੀ ਵਿੱਚ ਦਰਦ, ਦਬਾਅ ਅਤੇ ਬੇਚੈਨੀ ਹੁੰਦੀ ਹੈ



ਦਿਲ ਦੇ ਦੌਰੇ ਤੋਂ ਪਹਿਲਾਂ ਕਠੋਰਤਾ ਅਤੇ ਦਰਦ ਮਹਿਸੂਸ ਹੁੰਦਾ ਹੈ



ਥਕਾਵਟ ਅਤੇ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ



ਛਾਤੀ ਵਿੱਚ ਦਰਦ ਜੋ ਦਬਾਅ, ਜਕੜਨ ਵਰਗਾ ਮਹਿਸੂਸ ਹੁੰਦਾ ਹੈ



ਦਰਦ ਜਾਂ ਬੇਅਰਾਮੀ ਜੋ ਮੋਢਿਆਂ, ਬਾਹਾਂ, ਪਿੱਠ, ਗਰਦਨ, ਜਬਾੜੇ, ਦੰਦਾਂ ਜਾਂ ਕਦੇ-ਕਦੇ ਪੇਟ ਦੇ ਉੱਪਰਲੇ ਹਿੱਸੇ ਵਿੱਚ ਫੈਲਦੀ ਹੈ



ਮਤਲੀ ਮਹਿਸੂਸ ਹੋਣਾ, ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ