ਭੰਗ ਬਾਰੇ ਇੱਕ ਨਵੀਂ ਖੋਜ ਸਾਹਮਣੇ ਆਈ ਹੈ। ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੋ ਲੋਕ ਭੰਗ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦੇ ਖੂਨ ਤੇ ਪਿਸ਼ਾਬ ਵਿੱਚ ਲੈਡ ਤੇ ਕੈਡਮੀਅਮ ਦਾ ਪੱਧਰ ਬਹੁਤ ਜ਼ਿਆਦਾ ਪਾਇਆ ਜਾਂਦਾ ਹੈ।



ਦੱਸ ਦੇਈਏ ਕਿ ਲੈਡ ਤੇ ਕੈਡਮੀਅਮ ਖ਼ਤਰਨਾਕ ਧਾਤਾਂ ਹਨ ਜੋ ਕਿਡਨੀ ਰੋਗ, ਕੈਂਸਰ ਤੇ ਹਾਈ ਬਲੱਡ ਪ੍ਰੈਸ਼ਰ ਸਮੇਤ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਹਨ। ਉਂਝ ਖੋਜਕਰਤਾਵਾਂ ਨੇ ਇਹ ਵੀ ਕਿਹਾ ਹੈ ਕਿ ਇਸ 'ਤੇ ਹੋਰ ਖੋਜ ਦੀ ਲੋੜ ਹੈ।



ਕੋਲੰਬੀਆ ਯੂਨੀਵਰਸਿਟੀ ਦੇ ਮੇਲਮੈਨ ਸਕੂਲ ਆਫ਼ ਪਬਲਿਕ ਹੈਲਥ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਲੋਕ ਭੰਗ ਦੀ ਵਰਤੋਂ ਕਰਦੇ ਹਨ, ਉਨ੍ਹਾਂ ਵਿੱਚ ਭੰਗ ਦਾ ਸੇਵਨ ਨਾ ਕਰਨ ਵਾਲਿਆਂ ਦੇ ਮੁਕਾਬਲੇ ਲੈਡ ਤੇ ਕੈਡਮੀਅਮ ਦੇ ਉੱਚ ਪੱਧਰ ਹੁੰਦੇ ਹਨ।



ਅਧਿਐਨ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਭੰਗ ਲੈਣ ਵਾਲਿਆਂ ਵਿੱਚ ਗੈਰ-ਉਪਭੋਗਤਾ ਨਾਲੋਂ ਖੂਨ ਵਿੱਚ 22% ਵੱਧ ਕੈਡਮੀਅਮ ਪੱਧਰ ਤੇ ਪਿਸ਼ਾਬ ਵਿੱਚ 18% ਵੱਧ ਕੈਡਮੀਅਮ ਦਾ ਪੱਧਰ ਸੀ।



ਖੋਜਕਰਤਾਵਾਂ ਨੇ ਕਿਹਾ ਕਿ ਨਤੀਜੇ ਚਿੰਤਾਜਨਕ ਹਨ ਕਿਉਂਕਿ ਸਰੀਰ ਵਿੱਚ ਲੈਡ ਲਈ ਕੋਈ ਸੁਰੱਖਿਅਤ ਪੱਧਰ ਨਹੀਂ।



ਇੰਨਾ ਹੀ ਨਹੀਂ, ਖੋਜਕਰਤਾਵਾਂ ਨੇ ਇਹ ਵੀ ਕਿਹਾ ਹੈ ਕਿ ਭੰਗ ਵਾਲੇ ਉਤਪਾਦਾਂ ਵਿੱਚ ਦੂਸ਼ਿਤ ਤੱਤਾਂ ਦਾ ਨਿਯਮ ਨਾਕਾਫੀ ਹੈ।



ਖੋਜਕਰਤਾ ਭੰਗ ਤੋਂ ਧਾਤ ਦੇ ਐਕਸਪੋਜਰ ਦੇ ਸੰਭਾਵੀ ਜਨਤਕ ਸਿਹਤ ਚਿੰਤਾਵਾਂ ਬਾਰੇ ਹੋਰ ਖੋਜ ਦੀ ਸਿਫ਼ਾਰਸ਼ ਕਰਦੇ ਹਨ।



ਉਹ ਕਹਿੰਦੇ ਹਨ ਕਿ ਇਹ ਅਧਿਐਨ ਭਵਿੱਖ ਦੇ ਅਧਿਐਨਾਂ ਲਈ ਇੱਕ ਆਧਾਰ ਪ੍ਰਦਾਨ ਕਰਦਾ ਹੈ ਜੋ ਭੰਗ ਦੀ ਵਰਤੋਂ ਤੋਂ ਧਾਤੂ ਦੇ ਐਕਸਪੋਜਰ ਦੇ ਮਾੜੇ ਪ੍ਰਭਾਵਾਂ ਨੂੰ ਖਾਸ ਤੌਰ 'ਤੇ ਦੇਖ ਸਕਦੇ ਹਨ।



ਦੱਸ ਦੇਈਏ ਕਿ ਲੈਡ ਤੇ ਕੈਡਮੀਅਮ ਮਿੱਟੀ, ਪਾਣੀ ਤੇ ਹਵਾ ਵਿੱਚ ਪਾਏ ਜਾਂਦੇ ਹਨ।



ਉਹ ਭੰਗ ਦੇ ਪੌਦੇ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ। ਖਾਸ ਕਰਕੇ ਜੇ ਇਹ ਗੰਦਗੀ ਵਿੱਚ ਉਗਾਇਆ ਜਾਂਦਾ ਹੈ ਜਾਂ ਜੇ ਇਸ ਨੂੰ ਸਿਗਰਟਨੋਸ਼ੀ ਲਈ ਵਰਤਿਆ ਜਾਂਦਾ ਹੈ, ਤਾਂ ਇਸ ਸਥਿਤੀ ਵਿੱਚ ਇਹ ਨੁਕਸਾਨ ਵੀ ਪਹੁੰਚਾ ਸਕਦਾ ਹੈ।