ਬੁਖਾਰ ਇਸ ਗੱਲ ਦਾ ਸੰਕੇਤ ਹੈ ਕਿ ਕੁਝ ਹਾਨੀਕਾਰਕ ਬੈਕਟੀਰੀਆ ਤੁਹਾਡੇ ਸਰੀਰ ਵਿੱਚ ਦਾਖਲ ਹੋ ਗਏ ਹਨ ਤੇ ਤੁਹਾਡਾ ਇਮਿਊਨ ਸਿਸਟਮ ਉਨ੍ਹਾਂ ਨਾਲ ਲੜਨ ਦੀ ਕੋਸ਼ਿਸ਼ ਕਰ ਰਹੀ ਹੈ।



ਅਜਿਹੀ ਸਥਿਤੀ ਵਿੱਚ ਸਾਡੇ ਸਰੀਰ ਦਾ ਤਾਪਮਾਨ ਬਹੁਤ ਵਧ ਜਾਂਦਾ ਹੈ।



ਹਾਲਾਂਕਿ, ਬੁਖਾਰ ਦੀ ਸਥਿਤੀ ਵਿੱਚ, ਡਾਕਟਰ ਤੋਂ ਸਹੀ ਇਲਾਜ ਲੈਣਾ ਬਹੁਤ ਜ਼ਰੂਰੀ ਹੈ ।



ਪਰ ਅਕਸਰ ਅਸੀਂ ਦੇਖਦੇ ਹਾਂ ਕਿ ਜਦੋਂ ਲੋਕ ਬੁਖਾਰ ਤੋਂ ਠੀਕ ਹੋ ਜਾਂਦੇ ਹਨ ਤਾਂ ਉਹ ਕੁਝ ਗਲਤੀਆਂ ਕਰ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ ਤੇ ਕਈ ਹੋਰ ਸਮੱਸਿਆਵਾਂ ਵੀ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲੱਗਦੀਆਂ ਹਨ।



ਆਯੁਰਵੇਦ ਇਸ ਨੂੰ ਇੱਕ ਸਿੰਡਰੋਮ ਮੰਨਦਾ ਹੈ, ਜਿਸ ਦਾ ਸਹੀ ਢੰਗ ਨਾਲ ਇਲਾਜ ਨਾ ਕੀਤਾ ਜਾਵੇ ਤਾਂ ਇਸ ਨਾਲ ਕਈ ਹੋਰ ਸਿਹਤ ਸਮੱਸਿਆਵਾਂ ਵੀ ਹੋ ਸਕਦੀਆਂ ਹਨ।



ਸਰੀਰ ਦਾ ਉੱਚ ਤਾਪਮਾਨ ਦਰਸਾਉਂਦਾ ਹੈ ਕਿ ਤੁਹਾਡਾ ਸਰੀਰ ਇਸ ਸਮੇਂ ਕਿਸੇ ਬੀਮਾਰੀ ਨਾਲ ਲੜ ਰਿਹਾ ਹੈ ਪਰ ਅਕਸਰ ਅਸੀਂ ਦੇਖਦੇ ਹਾਂ ਕਿ ਲੋਕ ਤਾਪਮਾਨ ਨੂੰ ਘੱਟ ਕਰਨ ਲਈ ਕੋਲਡ ਸਪੰਜਿੰਗ ਕਰਦੇ ਹਨ।



ਇਸ ਤਹਿਤ ਪਾਣੀ 'ਚ ਭਿੱਜਿਆ ਕੱਪੜਾ ਜਾਂ ਸਪੰਜ ਸਰੀਰ 'ਤੇ ਰੱਖਿਆ ਜਾਂਦਾ ਹੈ। ਤੁਸੀਂ ਅਕਸਰ ਲੋਕਾਂ ਨੂੰ ਬੁਖਾਰ 'ਚ ਮੱਥੇ 'ਤੇ ਰੁਮਾਲ ਬੰਨ੍ਹਦੇ ਦੇਖਿਆ ਹੋਵੇਗਾ।



ਇਹ ਵੀ ਕੋਲਡ ਸਪੰਜਿੰਗ ਦੀ ਇੱਕ ਉਦਾਹਰਣ ਹੈ ਪਰ ਆਯੁਰਵੇਦ ਅਨੁਸਾਰ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਸਰੀਰ ਦੀ ਗਰਮੀ ਨੂੰ ਘੱਟ ਕਰਨਾ ਠੀਕ ਨਹੀਂ।



ਸਰੀਰ ਦਾ ਉੱਚ ਤਾਪਮਾਨ ਤੁਹਾਨੂੰ ਪ੍ਰੇਸ਼ਾਨ ਕਰ ਸਕਦਾ ਹੈ, ਪਰ ਦਵਾਈਆਂ ਦੀ ਮਦਦ ਨਾਲ ਇਸ ਨੂੰ ਦਬਾਉਣ ਨਾਲ ਤੁਹਾਡੀ ਸਮੱਸਿਆ ਦਾ ਹੱਲ ਨਹੀਂ ਹੋ ਸਕਦਾ। ਕਈ ਵਾਰ ਇਹ ਸਮੱਸਿਆ ਹੋਰ ਰੂਪ ਲੈ ਲੈਂਦੀ ਹੈ।



ਤੁਹਾਡੇ ਸਰੀਰ ਨੂੰ ਲਾਗ ਨਾਲ ਲੜਨ ਲਈ ਜ਼ਿਆਦਾ ਖਾਣ ਦੀ ਲੋੜ ਨਹੀਂ, ਸਗੋਂ ਤੁਹਾਡੀਆਂ ਅੰਤੜੀਆਂ ਨੂੰ ਲਾਗ ਨਾਲ ਲੜਨ ਲਈ ਭੋਜਨ ਤੋਂ ਬਰੇਕ ਲੈਣ ਦੀ ਲੋੜ ਹੁੰਦੀ ਹੈ। ਭੁੱਖ ਤੋਂ ਬਿਨਾਂ ਖਾਣਾ ਤੁਹਾਡੇ ਲਈ ਕਿਸੇ ਵੀ ਤਰ੍ਹਾਂ ਲਾਭਦਾਇਕ ਨਹੀਂ ਹੋ ਸਕਦਾ।