ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਸਕਿਨ ਡ੍ਰਾਈ ਹੋਣ ਦੀ ਸਮੱਸਿਆ ਹੋ ਜਾਂਦੀ ਹੈ, ਜੋ ਤੁਹਾਡੇ ਚਿਹਰੇ ਦੀ ਚਮਕ ਨੂੰ ਘਟਾਉਂਦੀ ਹੈ।

ਅਜਿਹੇ 'ਚ ਬਾਜ਼ਾਰ 'ਚ ਮੌਜੂਦ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨਾ ਠੀਕ ਨਹੀਂ ਸਮਝਿਆ ਜਾਂਦਾ।

ਨਾਰੀਅਲ ਤੇਲ ਵਿਚ ਮੌਜੂਦ ਸੈਚੁਰੇਟਿਡ ਫੈਟੀ ਐਸਿਡ ਸਾਡੀ ਚਮੜੀ ਦੀ ਖੁਸ਼ਕੀ ਨੂੰ ਘੱਟ ਕਰਦੇ ਹਨ।

ਰੋਜ਼ਾਨਾ ਰਾਤ ਨੂੰ ਸੌਣ ਲਈ ਸੂਰਜਮੁਖੀ ਦਾ ਤੇਲ ਲਗਾਉਣ ਨਾਲ ਸਵੇਰੇ ਚਮੜੀ 'ਚ ਨਿਖਾਰ ਆਉਂਦਾ ਹੈ।

ਦੁੱਧ ਦੀ ਮਲਾਈ ਵਿੱਚ ਫਾਸਫੋਲਿਪਿਡ ਨਾਮਕ ਚਰਬੀ ਪਾਈ ਜਾਂਦੀ ਹੈ। ਇਹ ਸਾਡੀ ਚਮੜੀ ਲਈ ਫਾਇਦੇਮੰਦ ਹੁੰਦਾ ਹੈ।

ਸੁੱਕੀ (ਡਰਾਈ) ਚਮੜੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਸ਼ਹਿਦ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।

ਬਦਾਮ ਦੇ ਤੇਲ 'ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਚਮੜੀ 'ਤੇ ਲਗਾਓ ਅਤੇ 10 ਮਿੰਟ ਤੱਕ ਮਾਲਿਸ਼ ਕਰੋ।

ਐਵਾਕਾਡੋ ਵਿਚ ਮੌਜੂਦ ਫੈਟੀ ਐਸਿਡ ਸਾਡੀ ਚਮੜੀ ਦੇ ਪੋਰਸ ਨੂੰ ਭਰ ਦਿੰਦੇ ਹਨ। ਇਸ ਦੇ ਗੁੱਦੇ ਨੂੰ ਚਮੜੀ 'ਤੇ ਲਗਾਓ ਅਤੇ 15 ਮਿੰਟ ਤੱਕ ਮਾਲਿਸ਼ ਕਰੋ।

ਐਲੋਵੇਰਾ ਨੂੰ ਕੱਟ ਕੇ ਕੁਝ ਸਮੇਂ ਲਈ ਚਮੜੀ 'ਤੇ ਲਗਾਓ। ਸੁੱਕਣ ਤੋਂ ਬਾਅਦ ਧੋ ਲਓ, ਕੁਝ ਹੀ ਦਿਨਾਂ 'ਚ ਚਮੜੀ 'ਤੇ ਚਮਕ ਆ ਜਾਵੇਗੀ।