ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸਵੇਰੇ ਉੱਠਣ ਤੋਂ ਬਾਅਦ ਦੁੱਧ ਅਤੇ ਕੇਲਾ ਖਾਣਾ ਪਸੰਦ ਕਰਦੇ ਹਨ। ਜ਼ਿਆਦਾ ਨੌਜਵਾਨ ਗੱਭਰੂ ਜੋ ਕਿ ਜਿੰਮ ਜਾਂਦੇ ਨੇ ਉਹ ਦੁੱਧ ਕੇਲੇ ਖਾਣਾ ਪਸੰਦ ਕਰਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ, ਜੇਕਰ ਤੁਸੀਂ ਦੁੱਧ ਦੀ ਬਜਾਏ ਦਹੀਂ ਅਤੇ ਕੇਲਾ ਇਕੱਠੇ ਖਾਓ ਤਾਂ ਇਹ ਹੋਰ ਵੀ ਫਾਇਦੇਮੰਦ ਹੋਵੇਗਾ। ਦਹੀਂ ਵਿੱਚ ਪ੍ਰੋਬਾਇਓਟਿਕ ਬੈਕਟੀਰੀਆ, ਕੈਲਸ਼ੀਅਮ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਹੱਡੀਆਂ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਨਾਲ ਹੀ ਕੇਲਾ ਵਿਟਾਮਿਨ, ਮਿਨਰਲਸ, ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਜੋ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਅਤੇ ਤਣਾਅ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਸ ਲਈ ਤੁਸੀਂ ਰੋਜ਼ਾਨਾ ਸਵੇਰੇ ਨਾਸ਼ਤੇ 'ਚ ਕੇਲਾ ਅਤੇ ਦਹੀਂ ਖਾ ਸਕਦੇ ਹੋ। ਦਹੀਂ ਅਤੇ ਕੇਲੇ ਦਾ ਮਿਸ਼ਰਣ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਦੇ ਨਾਲ-ਨਾਲ ਭਾਰ ਵਧਾਉਣ 'ਚ ਵੀ ਮਦਦਗਾਰ ਹੈ। ਜਿਨ੍ਹਾਂ ਲੋਕਾਂ ਨੂੰ ਭਾਰ ਵਧਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਰੋਜ਼ਾਨਾ ਦਹੀਂ ਅਤੇ ਕੇਲਾ ਖਾਣਾ ਚਾਹੀਦਾ ਹੈ। ਦਹੀਂ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਰੋਜ਼ਾਨਾ ਦਹੀਂ ਅਤੇ ਕੇਲਾ ਖਾਣ ਨਾਲ ਕਈ ਗੰਭੀਰ ਬਿਮਾਰੀਆਂ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ। ਇਹ ਦੋਵੇਂ ਬਹੁਤ ਫਾਇਦੇਮੰਦ ਹਨ ਜੋ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਸਮੱਸਿਆਵਾਂ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹਨ। ਦਹੀਂ ਵਿੱਚ ਕੈਲਸ਼ੀਅਮ ਅਤੇ ਪ੍ਰੋਬਾਇਓਟਿਕਸ ਪਾਏ ਜਾਂਦੇ ਹਨ ਅਤੇ ਕੇਲੇ ਵਿੱਚ ਪੋਟਾਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਸਾਰੇ ਤੱਤ ਬਲੱਡ ਪ੍ਰੈਸ਼ਰ, ਕੋਲੈਸਟ੍ਰਾਲ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖਣ 'ਚ ਮਦਦ ਕਰਦੇ ਹਨ। ਅਤੇ ਨਾਲ ਹੀ ਦਿਲ ਨੂੰ ਸਿਹਤਮੰਦ ਰੱਖਦਾ ਹੈ।