ਕੀ ਤੁਸੀਂ ਵੀ ਆਪਣੇ ਬੱਚੇ ਦੀ ਜ਼ਿੱਦ ਨੂੰ ਪੂਰੀ ਕਰਨ ਲਈ ਉਸ ਦੇ ਹੱਥ ਵਿੱਚ ਮੋਬਾਈਲ ਫੜਾਉਂਦੇ ਹੋ? ਜੇਕਰ ਤੁਸੀਂ ਵੀ ਅਜਿਹਾ ਕਰ ਰਹੇ ਹੋ ਤਾਂ ਅੱਜ ਹੀ ਸਾਵਧਾਨ ਹੋ ਜਾਓ! ਨਹੀਂ ਤਾਂ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ।



ਕਿਉਂਕਿ ਬੱਚੇ ਦੀ ਮੋਬਾਈਲ ਦੇਖਣ ਦੀ ਆਦਤ ਉਸ ਨੂੰ ਛੋਟੀ ਉਮਰ ਵਿਚ ਹੀ ਮਾਈਓਪੀਆ ਵਰਗੀ ਖ਼ਤਰਨਾਕ ਬਿਮਾਰੀ ਦਾ ਸ਼ਿਕਾਰ ਬਣਾ ਸਕਦੀ ਹੈ।



ਜਿਸ ਦਾ ਸਿੱਧਾ ਅਸਰ ਬੱਚਿਆਂ ਦੀ ਨਜ਼ਰ 'ਤੇ ਪੈਂਦਾ ਹੈ।



ਇਸ ਲਈ ਖਾਣਾ ਖਾਣ ਜਾਂ ਰੋਂਦੇ ਸਮੇਂ ਬੱਚਿਆਂ ਨੂੰ ਲੁਭਾਉਣ ਲਈ ਮੋਬਾਈਲ ਫ਼ੋਨ ਦੇਣ ਤੋਂ ਬਚੋ।



ਇਸ ਬਿਮਾਰੀ ਕਰਕੇ ਸਿਰ ਦਰਦ, ਦੂਰ ਦੀ ਕੋਈ ਵੀ ਚੀਜ਼ ਧੁੰਦਲੀ ਦਿਖਾਈ ਦਿੰਦੀ ਹੈ, ਨੇੜੇ ਦੀਆਂ ਵਸਤੂਆਂ ਨੇੜੇ ਦਿਖਾਈ ਦਿੰਦੀਆਂ ਹਨ।



ਦੇਖਣ ਲਈ ਅੱਖਾਂ ਉੱਤੇ ਜ਼ੋਰ ਪਾਉਣਾ ਪੈਂਦਾ ਹੈ। ਜਿਸ ਕਰਕੇ ਅੱਖਾਂ ਦੇ ਵਿੱਚ ਦਰਦ ਅਤੇ ਜਲਨ ਦੀ ਸ਼ਿਕਾਇਤ ਰਹਿੰਦੀ ਹੈ।



ਬੱਚਿਆਂ ਨੂੰ ਮਾਇਓਪੀਆ ਤੋਂ ਬਚਾਉਣ ਲਈ ਉਨ੍ਹਾਂ ਨੂੰ ਜ਼ਿਆਦਾ ਦੇਰ ਤੱਕ ਮੋਬਾਈਲ, ਟੀਵੀ, ਕੰਪਿਊਟਰ ਦੇਖਣ ਤੋਂ ਰੋਕਣਾ ਚਾਹੀਦਾ ਹੈ।



ਬੱਚਿਆਂ ਦਾ ਸਕ੍ਰੀਨ ਸਮਾਂ ਘਟਾਇਆ ਜਾਣਾ ਚਾਹੀਦਾ ਹੈ। ਜਿਸ ਕਰਕੇ ਬੱਚਿਆਂ ਨੂੰ ਹੋਰ ਕੰਮ ਦੇ ਵਿੱਚ ਬਿਜ਼ੀ ਰੱਖਣਾ ਚਾਹੀਦਾ ਹੈ, ਤਾਂ ਜੋ ਉਹ ਸਕ੍ਰੀਨ 'ਤੇ ਜ਼ਿਆਦਾ ਸਮਾਂ ਨਾ ਬਿਤਾਵੇ।



ਬੱਚੇ ਘਰ ਦੇ ਅੰਦਰ ਬੈਠ ਕੇ ਮੋਬਾਈਲ 'ਤੇ ਗੇਮਾਂ ਖੇਡਦੇ ਰਹਿੰਦੇ ਹਨ। ਅਜਿਹੀ ਸਥਿਤੀ ਵਿੱਚ ਉਸਨੂੰ ਦੋਸਤਾਂ ਨਾਲ ਬਾਹਰ ਖੇਡਣ ਲਈ ਕਹੋ।



ਬੱਚਿਆਂ ਨੂੰ ਕਿਸੇ ਪਾਰਕ ਜਾਂ ਖੁੱਲੀ ਥਾਂ 'ਤੇ ਲੈ ਜਾਓ। ਜਿੱਥੇ ਉਹ ਖੇਡ ਸਕਣ। ਇਸ ਨਾਲ ਉਸਦਾ ਸਕ੍ਰੀਨ ਸਮਾਂ ਘੱਟ ਜਾਵੇਗਾ ਅਤੇ ਉਹ ਬਿਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚੇਗਾ।