ਦਿਲਜੀਤ ਦੀ ਇੱਕ ਸੋਸ਼ਲ ਮੀਡੀਆ ਪੋਸਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਦਿਲਜੀਤ ਅਮਰੀਕਾ 'ਚ ਆਪਣੀ ਕਈ ਸਾਲ ਪਹਿਲਾਂ ਮੂੰਹ ਬੋਲੀ ਵਿਛੜੀ ਭੈਣ ਨੂੰ ਮਿਲੇ।



ਇਹੀ ਨਹੀਂ ਭੈਣ ਨੂੰ ਦੇਖਦਿਆਂ ਹੀ ਦਿਲਜੀਤ ਨੇ ਤੁਰੰਤ ਗੋਡਿਆਂ ਭਾਰ ਬਹਿ ਕੇ ਹੱਥ ਜੋੜ ਕੇ ਭੈਣ ਦਾ ਸਵਾਗਤ ਕੀਤਾ।



ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ। ਹਰ ਕੋਈ ਦਿਲਜੀਤ ਦੀ ਤਾਰੀਫ ਕਰ ਰਿਹਾ ਹੈ।



ਇਨ੍ਹਾਂ ਤਸਵੀਰਾਂ ਨੂੰ ਦਿਲਜੀਤ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।



ਤਸਵੀਰਾਂ ਸੇਅਰ ਕਰਦਿਆਂ ਉਨ੍ਹਾਂ ਨੇ ਇੱਕ ਲੰਬੇ ਨੋਟ ਰਾਹੀਂ ਭੈਣ ਨੂੰ ਮਿਲਣ ਤੇ ਵਿਛੜਣ ਦੀ ਪੁਰੀ ਕਹਾਣੀ ਦੱਸੀ ਹੈ। ਉਨ੍ਹਾਂ ਕਿਹਾ ਕਿ 'ਬੱਬੀ ਭੈਣ ਪਿੰਡ ਦੋਸਾਂਝ ਕਲਾਂ ਤੋਂ।



ਜਨਮ ਮੈਨੂੰ ਮੇਰੇ ਮਾਪਿਆਂ ਨੇ ਦਿੱਤਾ, ਪਰ ਨਿੱਕੇ ਹੁੰਦੇ 8-9 ਸਾਲ ਤੱਕ ਮੈਨੂੰ ਭੈਣ ਹੁਣਾ ਨੇ ਹੀ ਪਾਲਿਆ। ਸਾਡੇ ਗਵਾਂਢ ਘਰ ਸੀ। ਮਾਂ ਦੱਸਦੀ ਸੀ ਕਿ ਮੈਂ ਰੋਟੀ ਨਹੀਂ ਖਾਂਦਾ ਹੁੰਦਾ ਸੀ।



ਫਿਰ ਭੈਣ ਹੁਣਾ ਨੇ ਮੈਨੂੰ ਗੁੜ ਨਾਲ ਰੋਟੀ ਖਾਣ ਲਾਇਆ। ਪਰ ਇੱਕ ਦਿਨ ਅਚਾਨਕ ਸਾਰਾ ਪਰਿਵਾਰ ਅਮਰੀਕਾ ਚਲਾ ਗਿਆ। ਮੈਂ ਬਹੁਤ ਕਿਹਾ ਕਿ ਮੈਨੂੰ ਲੈ ਜਾਓ...ਕਹਿੰਦੇ ਕਿ ਹਾਂ ਤੈਨੂੰ ਬੈਗ 'ਚ ਪਾ ਕੇ ਲੈ ਜਾਵਾਂਗੇ।



ਮੈਨੂੰ ਲੱਗਿਆ ਸੱਚੀ ਲੈ ਜਾਣਗੇ। ਪਰ ਬੱਚਿਆਂ ਨਾਲ ਅਸੀਂ ਅਕਸਰ ਹੀ ਮਜ਼ਾਕ ਕਰਦੇ ਹਾਂ। ਜਦੋਂ ਸਾਰਾ ਪਰਿਵਾਰ ਅਮਰੀਕਾ ਚਲਾ ਗਿਆ, ਮੈਂ ਬਹੁਤ ਰੋਇਆ। ਮੈਨੂੰ ਲੱਗਿਆ ਮੇਰੀ ਲਾਈਫ ਹੀ ਖਤਮ ਹੋ ਗਈ।



ਇਹ ਸ਼ਾਇਦ ਪਹਿਲਾ ਸਬਕ ਸੀ ਰਿਸ਼ਤਿਆਂ ਤੋਂ ਦੂਰ ਹੋਣ ਦਾ। ਕੱਲ ਇਹ ਸ਼ਿਕਾਗੋ ਸ਼ੋਅ 'ਤੇ ਆਏ ਸੀ। ਧੰਨਵਾਦ ਭੈਣੇ। ਸਾਰੇ ਪਰਿਵਾਰ ਦਾ ਦਿਲੋਂ ਧੰਨਵਾਦ ਤੇ ਬਹੁਤ ਸਤਿਕਾਰ।'