ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ।



ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਵੀਡੀਓਜ਼ ਕਰਕੇ ਤੇ ਆਪਣੇ ਬਿਆਨਾਂ ਕਰਕੇ ਸੁਰਖੀਆਂ 'ਚ ਰਹਿੰਦਾ ਹੈ।



ਹੁਣ ਅਨਮੋਲ ਕਵਾਤਰਾ ਆਪਣੇ ਬਿਆਨ ਕਰਕੇ ਫਿਰ ਲਾਈਮਲਾਈਟ 'ਚ ਆ ਗਿਆ ਹੈ।



ਅਨਮੋਲ ਕਵਾਤਰਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਕਿ ਉਸ ਦੀ ਐਨਜੀਓ ਤੇ ਉਸ ਦਾ ਆਪਣਾ ਪਰਸਨਲ ਸੋਸ਼ਲ ਮੀਡੀਆ ਅਕਾਊਂਟ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।



ਇਸ ਬਾਰੇ ਹੋਰ ਬੋਲਦਿਆਂ ਕਵਾਤਰਾ ਨੇ ਕਿਹਾ ਕਿ ਇਹ ਕੰਮ ਜਾਂ ਤਾ ਸਿਹਤ ਸਿਸਟਮ ਦਾ ਹੈ, ਜਾਂ ਫਿਰ ਮੈਡੀਕਲ ਮਾਫੀਆ,



ਜਿਨ੍ਹਾਂ ਦਾ ਉਹ ਸੋਸ਼ਲ ਮੀਡੀਆ 'ਤੇ ਪਰਦਾਫਾਸ਼ ਕਰਦਾ ਰਹਿੰਦਾ ਹੈ।



ਇਸ ਦੇ ਨਾਲ ਨਾਲ ਉਸ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਆਪਣੇ ਲਾਈਵ ਕਹੀਆਂ।



ਅਨਮੋਲ ਕਵਾਤਰਾ ਨੂੰ ਉੇਸ ਦੀ ਬੇਬਾਕੀ ਤੇ ਇਮਾਨਦਾਰੀ ਲਈ ਜਾਣਿਆ ਜਾਂਦਾ ਹੈ। ਉਹ ਅਕਸਰ ਹੀ ਆਪਣੇ ਵੀਡੀਓਜ਼ 'ਚ ਮੈਡੀਕਲ ਮਾਫੀਆ ਦੇ ਕਾਲੇ ਰਾਜ਼ ਖੋਲ੍ਹਦਾ ਰਹਿੰਦਾ ਹੈ।



ਉਸ ਨੇ ਕਈ ਵਾਰ ਮੈਡੀਕਲ ਮਾਫੀਆ ਦੇ ਘੋਟਾਲਿਆਂ ਤੋਂ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਡਾਕਟਰ ਤੇ ਹਸਪਤਾਲ ਪ੍ਰਸ਼ਾਸਨ ਗਰੀਬਾਂ ਨੂੰ ਲੁੱਟ ਕੇ ਆਪਣੀਆਂ ਜੇਬਾਂ ਭਰਦੇ ਹਨ।



ਇਸ ਬਾਰੇ ਉਸ ਨੂੰ ਕਈ ਵਾਰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਚੁਕਿਆ ਹੈ।