Dame Maggie Smith Death: ਮਨੋਰੰਜਨ ਜਗਤ ਤੋਂ ਦੁਖਦ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ।



ਦਰਅਸਲ, ਹਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਫਰੈਂਚਾਇਜ਼ੀ 'ਹੈਰੀ ਪੋਟਰ' 'ਚ ਪ੍ਰੋਫੈਸਰ ਮਿਨਰਵਾ ਮੈਕਗੋਨਾਗਲ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਡੇਮ ਮੈਗੀ ਸਮਿਥ ਦਾ ਦੇਹਾਂਤ ਹੋ ਗਿਆ ਹੈ। ਇਸ ਖਬਰ ਦੇ ਸਾਹਮਣੇ ਆਉਂਦੇ ਫੈਨਜ਼ ਨੂੰ ਵੱਡਾ ਝਟਕਾ ਲੱਗਾ ਹੈ।



ਦੱਸ ਦੇਈਏ ਕਿ ਮਸ਼ਹੂਰ ਅਦਾਕਾਰਾ ਦੀ ਉਮਰ 89 ਸਾਲ ਸੀ। ਡੇਮ ਨੂੰ ਫਿਲਮ ਦ ਪ੍ਰਾਈਮ ਆਫ ਮਿਸ ਜੀਨ ਬ੍ਰੋਡੀ ਲਈ ਆਸਕਰ ਮਿਲਿਆ ਹੈ।



ਡੇਮ ਮੈਗੀ ਸਮਿਥ ਨੂੰ ਲੰਡਨ ਦੇ 'ਚੈਲਸੀ ਐਂਡ ਵੈਸਟਮਿੰਸਟਰ' ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਅਤੇ ਇੱਥੇ ਹੀ ਉਨ੍ਹਾਂ ਨੇ ਆਖਰੀ ਸਾਹ ਲਿਆ।



ਅਦਾਕਾਰਾ ਦੇ ਦਿਹਾਂਤ ਦੀ ਖ਼ਬਰ ਉਨ੍ਹਾਂ ਦੇ ਪੁੱਤਰਾਂ ਕ੍ਰਿਸ ਲਾਰਕਿਨ ਅਤੇ ਟੋਬੀ ਸਟੀਫਨ ਨੇ ਸਾਂਝੀ ਕੀਤੀ ਹੈ। ਹਾਲਾਂਕਿ ਉਸ ਦੀ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।



ਉਨ੍ਹਾਂ ਅਦਾਕਾਰਾ ਦੀ ਮੌਤ ਦੀ ਖਬਰ ਸਾਂਝੀ ਕਰਦੇ ਹੋਏ ਦੱਸਿਆ, ਸਾਨੂੰ ਇਹ ਐਲਾਨ ਕਰਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਡੇਮ ਮੈਗੀ ਸਮਿਥ ਨਹੀਂ ਰਹੇ। ਸ਼ੁੱਕਰਵਾਰ 27 ਸਤੰਬਰ ਦੀ ਸਵੇਰ ਨੂੰ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ।



ਉਹ ਆਪਣੇ ਆਖਰੀ ਪਲਾਂ ਵਿੱਚ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਸੀ। ਉਨ੍ਹਾਂ ਦੇ ਦੋ ਪੁੱਤਰ ਅਤੇ ਪੰਜ ਪਿਆਰੇ ਪੋਤੇ ਹਨ, ਜੋ ਆਪਣੀ ਮਾਂ ਅਤੇ ਦਾਦੀ ਦੇ ਅਚਾਨਕ ਵਿਛੋੜੇ ਤੋਂ ਬਹੁਤ ਦੁਖੀ ਹਨ।



ਉਨ੍ਹਾਂ ਕਿਹਾ “ਚੈਲਸੀ ਅਤੇ ਵੈਸਟਮਿੰਸਟਰ ਹਸਪਤਾਲ ਦੇ ਸ਼ਾਨਦਾਰ ਸਟਾਫ ਨੇ ਉਨ੍ਹਾਂ ਦੇ ਅੰਤਿਮ ਦਿਨਾਂ ਵਿੱਚ ਉਨ੍ਹਾਂ ਦੀ ਦੇਖਭਾਲ ਕੀਤੀ। ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਇਸ ਸਮੇਂ ਸਾਡੀ ਪ੍ਰਾਈਵੇਸੀ ਦਾ ਸਨਮਾਨ ਕਰੋ।



ਡੇਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥੀਏਟਰ ਨਾਲ ਕੀਤੀ ਸੀ। ਉਨ੍ਹਾਂ 1958 ਦੇ ਮੇਲੋਡ੍ਰਾਮਾ, ਨੋਇਰ ਟੂ ਗੋ ਲਈ ਆਪਣਾ ਪਹਿਲਾ ਬਾਪਟਾ ਨਾਮਜ਼ਦਗੀ ਪ੍ਰਾਪਤ ਕੀਤੀ।



ਡੈਮੇ ਨੇ ਬ੍ਰੌਡਵੇ 'ਤੇ 'ਨਿਊ ਫੇਸ ਆਫ 56' ਵਿੱਚ ਪੇਸ਼ੇਵਰ ਸ਼ੁਰੂਆਤ ਕੀਤੀ। ਬ੍ਰਿਟਿਸ਼ ਮੂਲ ਦੀ ਮੈਗੀ ਨੇ ਆਪਣੇ ਕਰੀਅਰ ਵਿੱਚ ਦੋ ਆਸਕਰ ਪੁਰਸਕਾਰ ਜਿੱਤੇ।