ਕੈਟਰੀਨਾ ਕੈਫ ਜਾਮਨਗਰ ਤੋਂ ਮੁੰਬਈ ਲਈ ਰਵਾਨਾ ਹੋ ਗਈ ਹੈ। ਜਾਮਨਗਰ ਤੋਂ ਕੈਟਰੀਨਾ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਜਿਸ ਵਿੱਚ ਪ੍ਰਸ਼ੰਸਕਾਂ ਦੁਆਰਾ ਉਸ ਦਾ ਬੇਬੀ ਬੰਪ ਦੇਖਿਆ ਗਿਆ ਹੈ। ਵਿੱਕੀ-ਕੈਟਰੀਨਾ ਨੇ ਜਾਮਨਗਰ ਤੋਂ ਨਿਕਲਦੇ ਸਮੇਂ ਪਾਪਰਾਜ਼ੀ ਲਈ ਪੋਜ਼ ਦਿੱਤਾ। ਦੋਵਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਕੈਟਰੀਨਾ ਨੇ ਬੇਬੀ ਪਿੰਕ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਸੀ। ਜਦੋਂਕਿ ਵਿੱਕੀ ਨੇ ਡੈਨੀਮ ਸ਼ਰਟ ਅਤੇ ਜੀਨਸ ਦੇ ਨਾਲ ਕੈਪ ਪਾਈ ਹੋਈ ਸੀ। ਕੈਟਰੀਨਾ ਆਪਣੇ ਬੇਬੀ ਬੰਪ ਨੂੰ ਆਪਣੇ ਦੁਪੱਟੇ ਨਾਲ ਢੱਕ ਰਹੀ ਸੀ ਪਰ ਪ੍ਰਸ਼ੰਸਕਾਂ ਨੇ ਇਸ ਨੂੰ ਫੋਟੋ ਵਿੱਚ ਪਛਾਣ ਲਿਆ ਹੈ। ਉਹ ਤਸਵੀਰਾਂ 'ਤੇ ਕਾਫੀ ਕਮੈਂਟ ਕਰ ਰਹੇ ਹਨ। ਇਕ ਫੈਨ ਨੇ ਲਿਖਿਆ- ਕੀ ਉਹ ਵੀ ਪ੍ਰੈਗਨੈਂਟ ਹੈ? ਜਦਕਿ ਦੂਜੇ ਨੇ ਲਿਖਿਆ- ਮੈਨੂੰ ਲੱਗਦਾ ਹੈ ਕਿ ਉਹ ਪ੍ਰੈਗਨੈਂਟ ਹੈ। ਕੈਟਰੀਨਾ ਅਤੇ ਵਿੱਕੀ ਨੇ ਅਨੰਤ ਅਤੇ ਰਾਧਿਕਾ ਦੇ ਪ੍ਰੀ-ਵੈਡਿੰਗ ਫੰਕਸ਼ਨ ਦਾ ਖੂਬ ਆਨੰਦ ਲਿਆ। ਉਨ੍ਹਾਂ ਦੀਆਂ ਮਸਤੀ ਕਰਦੇ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਹ ਜੋੜਾ ਹਰ ਪਾਸੇ ਇੱਕ ਦੂਜੇ ਦਾ ਹੱਥ ਫੜੀ ਨਜ਼ਰ ਆ ਰਿਹਾ ਸੀ।