ਸਭ ਤੋਂ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ ਸ਼ੁਰੂ ਹੋ ਗਿਆ ਹੈ। ਸ਼ੋਅ ਨੂੰ ਸ਼ੁਰੂ ਹੋਏ ਕੁੱਝ ਦਿਨ ਹੀ ਹੋਏ ਹਨ ਅਤੇ ਪਹਿਲਾਂ ਹੀ ਇਸ 'ਚ ਹਫੜਾ-ਦਫੜੀ ਮਚ ਗਈ ਹੈ। ਜਿਵੇਂ ਹੀ ਮੁਕਾਬਲੇਬਾਜ਼ ਘਰ 'ਚ ਦਾਖਲ ਹੋਏ, ਉਹ ਆਪਸ 'ਚ ਲੜਨ ਲੱਗ ਪਏ। ਇਸ ਟਵਿਸਟ ਕਾਰਨ ਲੋਕ ਇਸ ਸ਼ੋਅ ਨੂੰ ਬਹੁਤ ਪਸੰਦ ਕਰਦੇ ਹਨ। ਪਰ ਬਿੱਗ ਬੌਸ ਸਲਮਾਨ ਖਾਨ ਦੀ ਵੀਕੈਂਡ ਵਾਰ ਤੋਂ ਬਿਨਾਂ ਅਧੂਰਾ ਹੈ। ਜਿਸ 'ਚ ਉਹ ਕੰਟੈਸਟੈਂਟ ਦੀ ਕਲਾਸ ਲਗਾਉਂਦੇ ਹੋਏ ਨਜ਼ਰ ਆਉਂਦੇ ਹਨ। ਪਰ ਕੌਣ ਜਾਣਦਾ ਹੈ ਕਿ ਸਲਮਾਨ ਖਾਨ ਇਸ ਸ਼ੋਅ ਨੂੰ ਹੋਸਟ ਕਰਨ ਲਈ ਕਿੰਨੇ ਪੈਸੇ ਲੈ ਰਹੇ ਹਨ। ਜਿਸ ਤੋਂ ਬਾਅਦ ਉਹ ਟੀਵੀ ਦੇ Highest Paid ਹੋਸਟ ਬਣ ਗਏ ਹਨ। ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸਲਮਾਨ ਖਾਨ ਬਿੱਗ ਬੌਸ ਲਈ ਹਰ ਮਹੀਨੇ 60 ਕਰੋੜ ਰੁਪਏ ਲੈ ਰਹੇ ਹਨ। ਜੀ ਹਾਂ, ਇੱਕ ਮਹੀਨੇ ਦੇ ਅੰਦਰ ਹੀ ਸਲਮਾਨ ਖਾਨ ਬਿੱਗ ਬੌਸ ਤੋਂ ਇੰਨੀ ਵੱਡੀ ਰਕਮ ਕਮਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਨੇ ਪਿਛਲੇ ਸੀਜ਼ਨ ਨਾਲੋਂ ਇਸ ਸੀਜ਼ਨ 'ਚ ਆਪਣੀ ਫੀਸ ਵਧਾ ਦਿੱਤੀ ਹੈ। ਜੇਕਰ ਬਿੱਗ ਬੌਸ 15 ਹਫਤਿਆਂ ਤੱਕ ਚੱਲਦਾ ਰਿਹਾ ਤਾਂ ਸਲਮਾਨ ਖਾਨ ਸਿੱਧੇ 260 ਕਰੋੜ ਰੁਪਏ ਘਰ ਲੈ ਜਾਣ ਵਾਲੇ ਹਨ। ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ 2010 ਤੋਂ ਬਿੱਗ ਬੌਸ ਨੂੰ ਹੋਸਟ ਕਰ ਰਹੇ ਹਨ।