ਪੰਜਾਬੀ ਅਦਾਕਾਰਾ ਤਾਨੀਆ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਅਦਾਕਾਰਾ ਨੇ ਹਾਲ ਹੀ 'ਚ ਆਪਣੀ ਫਿਲਮ 'ਮਿੱਠੜੇ' ਦੀ ਸ਼ੂਟਿੰਗ ਖਤਮ ਕੀਤੀ ਹੈ ਅਤੇ ਉਹ ਇੰਨੀਂ ਦਿਨੀਂ ਮਨਾਲੀ 'ਚ ਛੁੱਟੀਆਂ ਮਨਾ ਰਹੀ ਹੈ। ਪਿਛਲੇ ਕਈ ਦਿਨ ਤੋਂ ਅਦਾਕਾਰਾ ਲਗਾਤਾਰ ਹਿਮਾਚਲ ਦੀਆਂ ਬਰਫੀਲੀ ਵਾਦੀਆਂ ਤੋਂ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ। ਇਸ ਦੇ ਨਾਲ ਨਾਲ ਉਹ ਪਹਾੜੀ ਲੁੱਕ 'ਚ ਵੀ ਨਜ਼ਰ ਆਈ। ਇਹ ਲੁੱਕ ਅਦਾਕਾਰਾ 'ਤੇ ਕਾਫੀ ਜਚ ਰਿਹਾ ਸੀ। ਤਸਵੀਰਾਂ 'ਚ ਤਾਨੀਆ ਨੂੰ ਬਰਫਬਾਰੀ ਦੌਰਾਨ ਖੂਬ ਐਨਜੁਆਏ ਕਰਦੇ ਦੇਖਿਆ ਜਾ ਸਕਦਾ ਹੈ। ਤਾਨੀਆ ਵੈਲੇਨਟਾਈਨ ਡੇਅ ਮੌਕੇ ਮਨਾਲੀ ਪਹੁੰਚੀ ਸੀ। ਉਸ ਨੇ ਤਸਵੀਰਾਂ ਸ਼ੇਅਰ ਕਰ ਫੈਨਜ਼ ਨੂੰ ਦੱਸਿਆ ਸੀ ਕਿ ਉਹ ਕਿਸ ਦੇ ਨਾਲ ਮਨਾਲੀ 'ਚ ਵੈਲੇਨਟਾਈਨ ਮਨਾ ਰਹੀ ਹੈ। ਇਸ ਦਰਮਿਆਨ ਤਾਨੀਆ ਨੂੰ ਪਹਾੜੀ ਜਾਨਵਰ ਯਾਕ ਨਾਲ ਵੀ ਮਸਤੀ ਕਰਦੇ ਦੇਖਿਆ ਗਿਆ। ਤਾਨੀਆ ਨੇ ਯਾਕ ਨਾਲ ਖੂਬ ਮਜ਼ਾ ਕੀਤਾ। ਕਾਬਿਲੇਗ਼ੌਰ ਹੈ ਕਿ ਤਾਨੀਆ ਨੇ ਪਿਛਲੇ ਸਾਲ ਪੰਜਾਬੀ ਫਿਲਮ ਇੰਡਸਟਰੀ 'ਚ 5 ਸਾਲ ਪੂਰੇ ਕੀਤੇ ਹਨ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ 'ਕਿਸਮਤ' ਤੋਂ ਕੀਤੀ। ਇਸ ਫਿਲਮ 'ਚ ਉਹ ਸਾਈਡ ਰੋਲ 'ਚ ਨਜ਼ਰ ਆਈ ਸੀ।