ਪੰਜਾਬੀਆਂ 'ਤੇ ਇੱਕ ਗਾਣੇ ਦਾ ਜਨੂੰਨ ਸਵਾਰ ਹੋ ਗਿਆ ਹੈ। ਇਹ ਗਾਣਾ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਿਹਾ ਹੈ।



ਇਸ ਗਾਣੇ ਦਾ ਨਾਮ ਹੈ 'ਛੇਤੀ ਦੇ ਡਰਾਇਵਰੀ ਸਿਖਾ'। ਗਾਣੇ ਦੇ ਬੋਲ ਹਨ 'ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਮੈਨੂੰ ਛੇਤੀ ਦੇ ਡਰਾਇਵਰੀ ਸਿਖਾ...'।



ਇਸ ਗਾਣੇ ਦਾ ਬੁਖਾਰ ਹੁਣ ਪੰਜਾਬੀ ਕਲਾਕਾਰਾਂ 'ਤੇ ਵੀ ਚੜ੍ਹਦਾ ਨਜ਼ਰ ਆ ਰਿਹਾ ਹੈ।



ਮਨਕੀਰਤ ਔਲਖ ਤੋਂ ਨਿਮਰਤ ਖਹਿਰਾ ਤੱਕ ਕਈ ਕਲਾਕਾਰ ਹੁਣ ਤੱਕ ਇਸ ਵਾਇਰਲ ਗਾਣੇ 'ਤੇ ਰੀਲਾਂ ਬਣਾ ਚੁੱਕੇ ਹਨ। ਇਨ੍ਹਾਂ ਵਿੱਚੋਂ ਤੁਹਾਡੇ ਲਈ ਕੁੱਝ ਵੀਡੀਓਜ਼ ਲੈਕੇ ਆਏ ਹਾਂ।



ਨਿਮਰਤ ਖਹਿਰਾ ਪੰਜਾਬ ਦੇ ਸਭ ਤੋਂ ਮਸ਼ਹੂਰ ਸੈਲੇਬਸ ਵਿੱਚੋਂ ਇੱਕ ਹੈ।



ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਝੱਟ ਵਾਇਰਲ ਹੁੰਦੀਆਂ ਹਨ।



ਨਿਮਰਤ ਖਹਿਰਾ ਨੇ 'ਸਾਗਰ ਦੀ ਵਹੁਟੀ' ਵਾਲੇ ਗਾਣੇ 'ਤੇ ਰੀਲ ਬਣਾਈ ਹੈ, ਜੋ ਕਿ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀ ਹੈ।



ਉਸ ਦੀ ਵੀਡੀਓ ਨੂੰ ਡੇਢ ਕਰੋੜ ਲੋਕ ਦੇਖ ਚੁੱਕੇ ਹਨ ਅਤੇ ਡੇਢ ਮਿਲੀਅਨ ਲੋਕਾਂ ਨੇ ਇਸ ਵੀਡੀਓ ਨੂੰ ਲਾਈਕ ਕੀਤਾ ਹੈ। ਵੀਡੀਓ 'ਚ ਨਿੰਮੋ ਮਾਰੂਤੀ 800 ਕਾਰ ਚਲਾਉਂਦੀ ਨਜ਼ਰ ਆ ਰਹੀ ਹੈ।



ਪੰਜਾਬੀ ਗਾਇਕ ਮਨਕੀਰਤ ਔਲਖ ਨੇ ਵੀ ਇਸ ਗਾਣੇ 'ਤੇ ਰੀਲ ਸ਼ੇਅਰ ਕੀਤੀ ਹੈ।



ਨਿਸ਼ਾ ਬਾਨੋ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।