Singer Death: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਆਪਣੀ ਦਮਦਾਰ ਗਾਇਕੀ ਅਤੇ ਰੈਪ ਲਈ ਮਸ਼ਹੂਰ ਅਮਰੀਕੀ ਰੈਪਰ ਲਿਲ ਪੌਪਾ (Lil Poppa)...

Published by: ABP Sanjha

ਜਿਨ੍ਹਾਂ ਦਾ ਅਸਲੀ ਨਾਂ ਜੈਨਾਰੀਅਸ ਮਾਈਕਲ ਵ੍ਹੀਲਰ (Janarious Mykel Wheeler) ਸੀ, ਦਾ ਦੇਹਾਂਤ ਹੋ ਗਿਆ ਹੈ। ਉਹ ਮਹਿਜ਼ 25 ਸਾਲ ਦੇ ਸਨ।

Published by: ABP Sanjha

ਉਨ੍ਹਾਂ ਦੀ ਅਚਾਨਕ ਹੋਈ ਮੌਤ ਨੇ ਪੂਰੀ ਦੁਨੀਆ ਵਿੱਚ ਮੌਜੂਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਡੂੰਘਾ ਸਦਮਾ ਦਿੱਤਾ ਹੈ।

Published by: ABP Sanjha

ਅਧਿਕਾਰਤ ਰਿਪੋਰਟਾਂ ਅਨੁਸਾਰ, ਜਾਰਜੀਆ ਦੇ ਫੁਲਟਨ ਕਾਉਂਟੀ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਨੇ ਬੁੱਧਵਾਰ (18 ਫਰਵਰੀ) ਸਵੇਰੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

Published by: ABP Sanjha

ਹਾਲਾਂਕਿ, ਅਜੇ ਤੱਕ ਮੌਤ ਦੇ ਅਸਲ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਜਾਂਚ ਏਜੰਸੀਆਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ।

Published by: ABP Sanjha

ਲਿਲ ਪੌਪਾ ਦੀ ਮੌਤ ਦੀ ਖ਼ਬਰ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

Published by: ABP Sanjha

ਕਈ ਲੋਕ ਇਸ ਨੂੰ ਡਰੱਗ ਓਵਰਡੋਜ਼ ਜਾਂ ਆਤਮ-ਹੱਤਿਆ ਦਾ ਮਾਮਲਾ ਦੱਸ ਰਹੇ ਹਨ, ਪਰ ਹਾਲੇ ਤੱਕ ਪਰਿਵਾਰ ਜਾਂ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Published by: ABP Sanjha