ਮਸ਼ਹੂਰ ਕਾਮੇਡੀ ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ‘ਰੋਸ਼ਨ ਸਿੰਘ ਸੋਢੀ’ ਦਾ ਕਿਰਦਾਰ ਨਿਭਾਉਣ ਵਾਲੇ ਗੁਰਚਰਨ ਸਿੰਘ 10 ਦਿਨਾਂ ਤੋਂ ਵੱਧ ਸਮੇਂ ਤੋਂ ਲਾਪਤਾ ਹਨ।



ਪੁਲਿਸ ਨੇ ਗੁਰੂਚਰਨ ਦੇ ਪਿਤਾ ਦੀ ਸ਼ਿਕਾਇਤ ’ਤੇ ਗੁੰਮਸ਼ੁਦਗੀ ਦਾ ਕੇਸ ਦਰਜ ਕਰ ਲਿਆ ਸੀ ਅਤੇ ਉਸ ਦੀ ਭਾਲ ਲਈ ਕਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ।



ਹੁਣ ਕੁਝ ਰਿਪੋਰਟਾਂ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਗੁਰੂਚਰਨ ਸਿੰਘ ਨੇ ਖੁਦ ਆਪਣੀ ਕਿਡਨੈਪਿੰਗ ਦੀ ਸਾਜ਼ਿਸ਼ ਰਚੀ ਹੈ।



ਦਿੱਲੀ ਦੇ ਪੁਲਿਸ ਸੂਤਰਾਂ ਅਨੁਸਾਰ, 'ਅਦਾਕਾਰ ਗੁਰਚਰਨ ਸਿੰਘ ਖ਼ੁਦ ਆਪਣਾ ਫ਼ੋਨ ਪਾਲਮ ਇਲਾਕੇ 'ਚ ਛੱਡ ਕੇ ਗਏ ਸਨ। ਅਸੀਂ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ



ਪਰ ਇਸ ਨਾਲ ਸਾਡੇ ਲਈ ਗੁਰਚਰਨ ਸਿੰਘ ਨੂੰ ਟਰੇਸ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ, ਕਿਉਂਕਿ ਇਸ ਦਾ ਮਤਲਬ ਹੈ ਕਿ ਫੋਨ ਉਸ ਕੋਲ ਨਹੀਂ ਹੈ।



ਸੀਸੀਟੀਵੀ ਫੁਟੇਜ ਵਿੱਚ ਸਾਨੂੰ ਪਤਾ ਲੱਗਾ ਕਿ ਉਹ ਇੱਕ ਈ-ਰਿਕਸ਼ਾ ਤੋਂ ਦੂਜੇ ਵਿੱਚ ਜਾ ਰਿਹਾ ਸੀ। ਇਨ੍ਹਾਂ ਸਾਰੀਆਂ ਗੱਲਾਂ ਤੋਂ ਲੱਗਦਾ ਹੈ ਕਿ ਉਸ ਨੇ ਖੁਦ ਹੀ ਇਹ ਸਾਜਸ਼ ਰਚੀ ਹੈ।



ਦੱਸ ਦੇਈਏ ਕਿ ਗੁਰੂਚਰਨ ਸਿੰਘ 22 ਅਪ੍ਰੈਲ ਨੂੰ ਦਿੱਲੀ ਤੋਂ ਮੁੰਬਈ ਆਉਣ ਵਾਲੇ ਸਨ। ਪਰ ਉਹ ਨਹੀਂ ਆਇਆ ਅਤੇ ਉਦੋਂ ਤੋਂ ਉਸਦਾ ਫੋਨ ਵੀ ਬੰਦ ਆ ਰਿਹਾ ਸੀ।



ਇਸ ਤੋਂ ਬਾਅਦ ਉਸ ਦੇ ਪਿਤਾ ਨੇ ਦਿੱਲੀ ਦੇ ਪਾਲਮ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।



ਜਾਂਚ ਦੌਰਾਨ ਗੁਰੂਚਰਨ ਸਿੰਘ ਦੀ ਆਖਰੀ ਲੋਕੇਸ਼ਨ ਦਿੱਲੀ ਦੀ ਨਿਕਲੀ। ਇਸ ਦੇ ਨਾਲ ਹੀ ਖੁਲਾਸਾ ਹੋਇਆ ਕਿ ਅਦਾਕਾਰ ਨੇ ਏਟੀਐਮ ਤੋਂ 7 ਹਜ਼ਾਰ ਰੁਪਏ ਕਢਵਾਏ ਸਨ।



ਗੁਰੂਚਰਨ ਸਿੰਘ ਨੂੰ ਲਾਪਤਾ ਹੋਏ 12 ਦਿਨ ਬੀਤ ਚੁੱਕੇ ਹਨ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।