Rituraj Singh passes away: ਟੈਲੀਵਿਜ਼ਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪ੍ਰਸਿੱਧ ਟੀ ਵੀ ਸ਼ੋਅ ਅਨੁਮਪਾ ਫੇਮ ਅਦਾਕਾਰ ਰਿਤੂਰਾਜ ਸਿੰਘ ਦਾ ਦੇਹਾਂਤ ਹੋ ਗਿਆ ਹੈ।



ਉਨ੍ਹਾਂ 1993 ਵਿੱਚ ਟੀਵੀ 'ਤੇ ਪ੍ਰਸਾਰਿਤ ਕੀਤੇ ਗਏ ਹੋਗੀ ਅਪਨੀ ਬਾਤ, ਜੋਤੀ, ਹਿਟਲਰ ਦੀਦੀ, ਸ਼ਪਥ, ਵਾਰੀਅਰ ਹਾਈ, ਆਹਟ ਔਰ ਅਦਾਲਤ,



ਦੀਆ ਔਰ ਬਾਤੀ ਹਮ ਵਰਗੇ ਕਈ ਭਾਰਤੀ ਟੀਵੀ ਸ਼ੋਅ ਵਿੱਚ ਵੱਖ-ਵੱਖ ਭੂਮਿਕਾਵਾਂ ਨਿਭਾ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ।



ਜਾਣਕਾਰੀ ਮੁਤਾਬਕ ਸੋਮਵਾਰ ਦੇਰ ਰਾਤ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ। ਕਈ ਟੀਵੀ ਸ਼ੋਅ, ਵੈੱਬ ਸੀਰੀਜ਼ ਅਤੇ ਫਿਲਮਾਂ 'ਚ ਕੰਮ ਕਰ ਚੁੱਕੇ ਰਿਤੂਰਾਜ ਸਿੰਘ ਮਨੋਰੰਜਨ ਦੀ ਦੁਨੀਆ 'ਚ ਇੱਕ ਵੱਡਾ ਨਾਂ ਹੈ।



ਰਿਪੋਰਟਾਂ ਮੁਤਾਬਕ ਰਿਤੂਰਾਜ ਸਿੰਘ ਨੂੰ ਕੱਲ ਯਾਨੀ 19 ਫਰਵਰੀ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।



ਅਭਿਨੇਤਾ ਲੰਬੇ ਸਮੇਂ ਤੋਂ ਪੈਨਕ੍ਰੀਆਟਿਕ ਸਮੱਸਿਆਵਾਂ ਤੋਂ ਪੀੜਤ ਸਨ। ਉਨ੍ਹਾਂ ਦੇ ਅਚਾਨਕ ਦੇਹਾਂਤ ਨੇ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਨੂੰ ਸਗੋਂ ਪ੍ਰਸ਼ੰਸਕਾਂ ਨੂੰ ਵੀ ਡੂੰਘਾ ਸਦਮਾ ਦਿੱਤਾ ਹੈ।



ਅਭਿਨੇਤਾ ਦੇ ਚੰਗੇ ਦੋਸਤ ਅਮਿਤ ਬਹਿਲ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਦੁੱਖ ਪ੍ਰਗਟ ਕੀਤਾ ਹੈ।



ਅਮਿਤ ਬਹਿਲ ਨੇ ਦੱਸਿਆ ਕਿ 'ਹਾਂ, ਰਿਤੂਰਾਜ ਸਿੰਘ ਦੀ ਮੌਤ ਦਿਲ ਦਾ ਦਰਾ ਪੈਣ ਕਾਰਨ ਹੋਈ ਹੈ।



ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਪੈਨਕ੍ਰੇਟਾਈਟਸ ਦੇ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।



ਘਰ ਪਰਤਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ।



Thanks for Reading. UP NEXT

ਹਿਮਾਚਲ ਦੀਆਂ ਬਰਫੀਲੀ ਵਾਦੀਆਂ ਦਾ ਅਨੰਦ ਲੈ ਰਹੀ ਪੰਜਾਬੀ ਅਦਾਕਾਰਾ

View next story